ਜਤਿੰਦਰ ਸ਼ਾਹ ਤੇ ਅਫਸਾਨਾ ਖ਼ਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਜੋੜਾ’

written by Rupinder Kaler | October 01, 2021

ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਤੇ ਅਫ਼ਸਾਨਾ ਖ਼ਾਨ ਨਵਾਂ ਗਾਣਾ ‘ਜੋੜਾ’ ਲੈ ਕੇ ਆ ਰਹੇ ਹਨ । ਜਿਸ ਦਾ ਪੋਸਟਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਜਤਿੰਦਰ ਸ਼ਾਹ ਦੇ ਨਿਰਦੇਸ਼ਨ ਵਿੱਚ ਇਹ ਗਾਣਾ ਤਾਂ ਤਿਆਰ ਕੀਤਾ ਗਿਆ ਹੀ ਹੈ, ਉੱਥੇ ਹੀ ਇਸ ਗੀਤ ਦੀ ਵੀਡੀਓ ਵੀ ਉਹਨਾਂ ਦੇ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਹੈ ।

ਹੋਰ ਪੜ੍ਹੋ :

ਗਾਇਕ ਹਰਜੀਤ ਹਰਮਨ ਪੰਜਾਬ ਰਾਜ ਮਹਿਲਾ ਕਮਿਸ਼ਨ ਅੱਗੇ ਹੋਏ ਪੇਸ਼, ਮਨੀਸ਼ਾ ਗੁਲਾਟੀ ਨੇ ਸ਼ੇਅਰ ਕੀਤਾ ਵੀਡੀਓ

ਅਫ਼ਸਾਨਾ ਖ਼ਾਨ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲਾ ਇਹ ਗਾਣਾ ਆਪਣੇ ਆਪ ਵਿੱਚ ਬਹੁਤ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਹ ਪਹਿਲਾਂ ਮੌਕਾ ਹੈ ਜਦੋਂ ਜਤਿੰਦਰ ਸ਼ਾਹ ਨੇ ਕਿਸੇ ਗਾਣੇ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ, ਇੱਥੇ ਹੀ ਬਸ ਨਹੀਂ ਇਸ ਗੀਤ ਦਾ ਸਕਰੀਨ ਪਲੇਅ, ਕਹਾਣੀ ਵੀ ਜਤਿੰਦਰ ਸ਼ਾਹ ਨੇ ਲਿਖੀ ਹੈ ।  ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ । ਗੀਤ ਦੇ ਵੀਡੀਓ ਵਿੱਚ ਮੌਨੀ ਰਾਏ ਤੇ ਅਲੀ ਗੋਨੀ ਨੂੰ ਫੀਚਰ ਕੀਤਾ ਗਿਆ ਹੈ ।

 

View this post on Instagram

 

A post shared by Jatinder Shah (@jatindershah10)

ਇਹ ਗਾਣਾ ਕਿਸ ਦਿਨ ਰਿਲੀਜ਼ ਕੀਤਾ ਜਾਵੇਗਾ, ਇਸ ਦੀ ਪੋਸਟਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਪਰ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ ਕਿਉਂਕਿ ਜਤਿੰਦਰ ਸ਼ਾਹ ਤੇ ਅਫਸਾਨਾ ਖ਼ਾਨ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰੇ ਹਨ ।

0 Comments
0

You may also like