ਅੰਮ੍ਰਿਤ ਮਾਨ ਦੇ ਨਵੇਂ ਗੀਤ 'ਤੇ ਬਣੀਆਂ ਇਹ ਟਿੱਕ ਟੋਕ ਵੀਡੀਓਜ਼ ਦੇਖ ਹੱਸ ਹੱਸ ਹੋ ਜਾਓਗੇ ਲੋਟ ਪੋਟ,ਅੰਮ੍ਰਿਤ ਮਾਨ ਨੇ ਖੁਦ ਕੀਤੀਆਂ ਸਾਂਝੀਆਂ, ਦੇਖੋ ਵੀਡੀਓ

written by Aaseen Khan | May 08, 2019

ਅੰਮ੍ਰਿਤ ਮਾਨ ਦੇ ਨਵੇਂ ਗੀਤ 'ਤੇ ਬਣੀਆਂ ਇਹ ਟਿੱਕ ਟੋਕ ਵੀਡੀਓਜ਼ ਦੇਖ ਹੱਸ ਹੱਸ ਹੋ ਜਾਓਗੇ ਲੋਟ ਪੋਟ,ਅੰਮ੍ਰਿਤ ਮਾਨ ਨੇ ਖੁਦ ਕੀਤੀਆਂ ਸਾਂਝੀਆਂ : ਸ਼ੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਇਹਨਾਂ 'ਚ ਟਿੱਕ ਟੋਕ ਅਜਿਹਾ ਸ਼ੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ 'ਤੇ ਥੋੜ੍ਹੇ ਸਮੇਂ 'ਚ ਹੀ ਕਈਆਂ ਨੇ ਸੁਰਖ਼ੀਆਂ ਖੱਟੀਆਂ ਹਨ। ਹਾਲ ਹੀ 'ਚ ਗਾਇਕੀ ਤੋਂ ਅਦਾਕਾਰੀ 'ਚ ਆਏ ਅੰਮ੍ਰਿਤ ਮਾਨ ਦਾ ਗੀਤ 'ਜੱਟ ਫੱਟੇ ਚੱਕ' ਰਿਲੀਜ਼ ਹੋਇਆ ਜਿਸ 'ਤੇ ਵੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਪਰ ਇਹਨਾਂ ਵੀਡੀਓਜ਼ ਨੂੰ ਦੇਖ ਤੁਹਾਡਾ ਹਾਸਾ ਨਹੀਂ ਰੁਕੇਗਾ।ਜੀ ਹਾਂ ਇਹਨਾਂ ਫਨੀ ਵੀਡੀਓਜ਼ ਨੂੰ ਖੁਦ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।

 
View this post on Instagram
 

FATTEY CHAKK?? send your videos at +918146089494

A post shared by Amrit Maan (@amritmaan106) on

 
View this post on Instagram
 

haha this one is funny?? keep supprting Jatt fattey chakk✌? send your videos at +918146089494

A post shared by Amrit Maan (@amritmaan106) on

 
View this post on Instagram
 

???..JATT FATTEY CHAKK fatta akh moonh ch na maari kise de bhraava ?

A post shared by Amrit Maan (@amritmaan106) on

ਹੋਰ ਵੇਖੋ : ਬਦਲਾ ਜੱਟੀ ਦਾ ਫ਼ਿਲਮ ਤੋਂ ਬਾਅਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਲਈ ਫ਼ਿਲਮ 'ਲੁਕਣ ਮੀਚੀ' ਸਾਬਿਤ ਹੋਵੇਗੀ ਮੀਲ ਦਾ ਪੱਥਰ- ਪ੍ਰੀਤ ਹਰਪਾਲ ਅੰਮ੍ਰਿਤ ਮਾਨ ਦਾ ਗੀਤ ਜੱਟ ਫੱਟੇ ਚੱਕ ਦੀਆਂ ਇਹਨਾਂ ਟਿੱਕ ਟੋਕ ਵੀਡੀਓਜ਼ 'ਚ ਕੋਈ ਲੱਕੜ ਦੇ ਫੱਟੇ ਚੱਕੀ ਆਉਂਦਾ ਨਜ਼ਰ ਆ ਰਿਹਾ ਅਤੇ ਕੋਈ ਮੱਝਾਂ ਬੰਨਣ ਵਾਲੇ ਕਿੱਲ੍ਹੇ ਗਿਣਵਾ ਰਿਹਾ ਹੈ, ਜੋ ਕਿ ਬਹੁਤ ਵਾਇਰਲ ਹੋ ਰਹੀਆਂ ਹਨ। ਗੀਤ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਹੋਰਾਂ ਦਾ ਇਹ ਗੀਤ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਗੀਤ ਦਾ ਮਿਊਜ਼ਿਕ ਦੇਸੀ ਕਰਿਉ ਦੀ ਸੁਪਰਹਿੱਟ ਜੋੜੀ ਨੇ ਤਿਆਰ ਕੀਤਾ ਹੈ। ਗੀਤ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like