ਪੀਟੀਸੀ ਪੰਜਾਬੀ ਗੋਲਡ 'ਤੇ ਵੇਖੋ ਫ਼ਿਲਮ 'ਜੱਟ ਵਰਸਿਜ਼ ਆਈਲੈਟਸ'

written by Shaminder | January 24, 2020

ਪੀਟੀਸੀ ਪੰਜਾਬੀ 'ਤੇ ਵੇਖੋ 'ਜੱਟ ਵਰਸਿਜ਼ ਆਈਲੈਟਸ' ਫ਼ਿਲਮ ।ਇਸ ਫ਼ਿਲਮ ਨੂੰ ਪੀਟੀਸੀ ਪੰਜਾਬੀ ਗੋਲਡ ਤੇ 25 ਜਨਵਰੀ ਨੂੰ ,ਸ਼ਾਮ 7:30 ਵਜੇ ਦਿਨ ਸ਼ਨਿੱਚਰਵਾਰ ਨੂੰ ਵਿਖਾਈ ਜਾਵੇਗੀ । ਇਸ ਫ਼ਿਲਮ 'ਚ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਫ਼ਨੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਇਹ ਨੌਜਵਾਨ ਕੀ ਕੀ ਪਾਪੜ ਵੇਲਦੇ ਨੇ ਅਤੇ ਕਿਸ ਤਰ੍ਹਾਂ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਕਈ ਵਾਰ ਆਪਣਾ ਸਭ ਕੁਝ ਗੁਆ ਲੈਂਦੇ ਨੇ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਇਸ ਫ਼ਿਲਮ 'ਚ ਕੀਤੀ ਗਈ ਹੈ । https://www.facebook.com/ptcpunjabigold/videos/615004929069724/ ਕਿਉਂਕਿ ਅੱਜ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਜਾਣ ਦੀ ਲਾਲਸਾ ਵਿੱਚ ਆਈਲੈਟਸ ਕਰ ਰਿਹਾ ਹੈ ਅਤੇ ਕਈ ਵਾਰ ਅਣਜਾਣਪੁਣੇ ਵਿੱਚ ਵੱਡੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦਾ ਹੈ।ਫ਼ਿਲਮ ਦੇ ਡਾਇਰੈਕਟਰ ਦੇਵੀ ਦੱਤ ਹਨ ,ਇਸ ਫ਼ਿਲਮ ਵਿੱਚ ਦੀਪ ਸਹਿਗਲ, ਹੌਬੀ ਧਾਲੀਵਾਲ, ਖ਼ੁਸ਼ੀ ਮਲਹੋਤਰਾ, ਅਨੀਤਾ ਦੇਵਗਨ, ਖ਼ਿਆਲੀ, ਸੁਖਬੀਰ ਬਾਠ, ਨਵੀਨ ਵਾਲੀਆ, ਮਨਦੀਪ ਘਈ, ਜਸਵੰਤ ਮਿੰਟੂ ਵੀ ਨਜ਼ਰ ਆਉਣਗੇ। ਇਸ ਫ਼ਿਲਮ ਦੇ ਨਿਰਮਾਤਾ ਮਾਲਵਿੰਦਰ ਸੰਧੂ, ਪਲਮੀਤ ਸੰਧੂ ਅਤੇ ਨਵਦੀਪ ਭਿੰਦਰ ਹਨ।

0 Comments
0

You may also like