ਰੰਮੀ ਅਤੇ ਪ੍ਰਿੰਸ ਰੰਧਾਵਾ ਦਾ ਗੀਤ 'ਜੱਟ ਵਰਸਿਜ਼ ਪਿਆਰ' ਸਰੋਤਿਆਂ ਨੂੰ ਕਰ ਰਿਹਾ ਭਾਵੁਕ,ਜੱਟਾਂ ਦੇ ਦਰਦ ਅਤੇ ਮੁਸ਼ਕਿਲਾਂ ਨੂੰ ਬਿਆਨ ਕਰ ਰਿਹਾ ਹੈ ਗੀਤ

Written by  Shaminder   |  December 11th 2019 03:39 PM  |  Updated: December 11th 2019 03:41 PM

ਰੰਮੀ ਅਤੇ ਪ੍ਰਿੰਸ ਰੰਧਾਵਾ ਦਾ ਗੀਤ 'ਜੱਟ ਵਰਸਿਜ਼ ਪਿਆਰ' ਸਰੋਤਿਆਂ ਨੂੰ ਕਰ ਰਿਹਾ ਭਾਵੁਕ,ਜੱਟਾਂ ਦੇ ਦਰਦ ਅਤੇ ਮੁਸ਼ਕਿਲਾਂ ਨੂੰ ਬਿਆਨ ਕਰ ਰਿਹਾ ਹੈ ਗੀਤ

ਰੰਮੀ ਅਤੇ ਪ੍ਰਿੰਸ ਰੰਧਾਵਾ ਦਾ ਨਵਾਂ ਗੀਤ 'ਜੱਟ ਵਰਸਿਜ਼ ਪਿਆਰ' ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ ਅਤੇ ਇਸ 'ਚ ਜੱਟਾਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਚਾਹੁੰਦੇ ਹੋਏ ਵੀ ਉਹ ਆਪਣੇ ਚਾਵਾਂ ਅਤੇ ਸੱਧਰਾਂ ਨੂੰ ਪੂਰਾ ਨਹੀਂ ਕਰ ਪਾਉਂਦੇ।ਕਿਉਂਕਿ ਸਿਰ 'ਤੇ ਕਰਜ਼ੇ ਦੀ ਪੰਡ,ਜਵਾਨ ਭੈਣ ਦਾ ਵਿਆਹ ਅਤੇ ਬਜ਼ੁਰਗ ਮਾਂ ਦੀਆਂ ਰੀਝਾਂ ਨੂੰ ਉਹ ਪੂਰਾ ਨਹੀਂ ਕਰ ਪਾਉਂਦਾ ਅਜਿਹੇ 'ਚ ਕਿਸੇ ਮੁਟਿਆਰ ਨਾਲ ਪਿਆਰ ਪਾਉਣ ਦਾ ਸੁਫ਼ਨਾ ਲੈਣਾ ਤਾਂ ਕੀ ਉਹ ਇਸ ਤਰ੍ਹਾਂ ਦੀ ਗੱਲ ਸੁਫ਼ਨੇ 'ਚ ਵੀ ਨਹੀਂ ਸੋਚ ਸਕਦਾ ।

ਹੋਰ ਵੇਖੋ:ਰੰਧਾਵਾ ਭਰਾਵਾਂ ਦਾ ਨਵਾਂ ਗਾਣਾ ‘ਵੈਰ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

https://www.instagram.com/p/B547bohpjq0/

ਇਸ ਗੀਤ ਦੀ ਫੀਚਰਿੰਗ 'ਚ ਪ੍ਰਿੰਸ ਰੰਧਾਵਾ ਨਜ਼ਰ ਆ ਰਹੇ ਨੇ ਜਦਕਿ ਇੱਕ ਫੀਮੇਲ ਕਲਾਕਾਰ ਵੀ ਨਜ਼ਰ ਆ ਰਹੀ ਹੈ । ਗੀਤ ਦੇ ਬੋਲ ਹਰਦੀਪ ਬੋਹਲੀਆ ਦੇ ਲਿਖੇ ਹੋਏ ਨੇ ਅਤੇ ਵੀਡੀਓ ਸੰਦੀਪ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ਰਮਜ਼ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/B2LwGOlJVnC/

ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਚਲਾਇਆ ਜਾ ਰਿਹਾ ਹੈ ।ਦੱਸ ਦਈਏ ਕਿ ਇਸ ਤੋਂ ਇਲਾਵਾ ਰੰਧਾਵਾ ਭਰਾਵਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਸੱਭਿਆਚਾਰਕ ਅਤੇ ਸਾਫ ਸੁਥਰੀ ਗਾਇਕੀ ਨੂੰ ਦੋਵਾਂ ਭਰਾਵਾਂ ਨੇ ਤਰਜੀਹ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network