ਇੰਝ ਸਿੱਧੂ ਮੂਸੇ ਵਾਲਾ ਅਤੇ ਸੋਨਮ ਬਾਜਵਾ ਨੇ ਸ਼ੂਟ ਕੀਤਾ ਗੀਤ 'ਜੱਟੀ ਜਿਉਣੇ ਮੌੜ ਵਰਗੀ', ਦੇਖੋ ਵੀਡੀਓ 

written by Aaseen Khan | October 06, 2019 03:03pm

18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਮੈਗਾ ਸਟਾਰਕਾਸਟ ਵਾਲੀ ਫ਼ਿਲਮ 'ਅੜਬ ਮੁਟਿਆਰਾਂ' ਜਿਸ ਦੇ ਟਰੇਲਰ ਸਮੇਤ ਗੀਤ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਖ਼ਾਸ ਕਰਕੇ ਸਿੱਧੂ ਮੂਸੇ ਵਾਲਾ ਦੀ ਅਵਾਜ਼ 'ਚ ਰਿਲੀਜ਼ ਹੋਇਆ ਗੀਤ 'ਜੱਟੀ ਜਿਉਣੇ ਮੌੜ ਵਰਗੀ' ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਗਾਣੇ ਦਾ ਵੀਡੀਓ ਵੀ ਕਾਫੀ ਸ਼ਾਨਦਾਰ ਹੈ ਜਿਸ 'ਚ ਸਿੱਧੂ ਮੂਸੇ ਵਾਲਾ ਅਤੇ ਸੋਨਮ ਬਾਜਵਾ ਦਾ ਸ਼ਾਨਦਾਰ ਜਲਵਾ ਦੇਖਣ ਨੂੰ ਮਿਲਿਆ ਹੈ। ਹੁਣ ਗਾਣੇ ਦਾ ਮੇਕਿੰਗ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਨਜ਼ਰ ਆ ਰਿਹਾ ਹੈ ਸੋਨਮ ਬਾਜਵਾ ਅਤੇ ਸਿੱਧੂ ਮੂਸੇ ਵਾਲਾ ਨੇ ਕਿਸ ਹੱਦ ਤੱਕ ਮਿਹਨਤ ਕੀਤੀ ਹੈ।

ਗਾਣਾ ਯੂ ਟਿਊਬ 'ਤੇ ਤਾਂ ਲੰਬਾ ਸਮਾਂ ਟਰੈਂਡਿੰਗ ਲਿਸਟ 'ਚ ਬਣਿਆ ਹੀ ਰਿਹਾ ਸੀ ਜਦੋਂ ਕਿ ਗੀਤ ਦਾ ਮੇਕਿੰਗ ਵੀਡੀਓ ਵੀ ਟਰੈਂਡ ਕਰ ਰਿਹਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਰਸ਼ਕ ਕਿਸ ਕਦਰ ਸਿੱਧੂ ਤੇ ਸੋਨਮ ਦੀ ਜੋੜੀ ਨੂੰ ਪਸੰਦ ਕਰ ਰਹੇ ਹਨ।

ਇਸ ਗਾਣੇ ਨੂੰ ਯੂ ਟਿਊਬ 'ਤੇ ਹੁਣ ਤੱਕ 11 ਮਿਲੀਅਨ ਵਿਊਜ਼ ਹਾਸਿਲ ਹੋ ਚੁੱਕੇ ਹਨ ਤੇ 3 ਲੱਖ ਤੋਂ ਵੱਧ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਗਾਣੇ ਦਾ ਐੱਮ.ਪੀ.3 ਵਰਜ਼ਨ ਲੀਕ ਹੋ ਚੁੱਕਿਆ ਹੈ ਜਿਸ ‘ਤੇ ਕਾਫੀ ਵਿਵਾਦ ਵੀ ਹੋਇਆ ਸੀ।ਪਰ ਵੀਡੀਓ ਸੌਂਗ 'ਚ ਵਿਵਾਦਿਤ ਸੱਤਰਾਂ ਹਟਾ ਕੇ ਗਾਣਾ ਰਿਲੀਜ਼ ਕੀਤਾ ਗਿਆ ਹੈ। ਸਿੱਧੂ ਮੂਸੇ ਵਾਲਾ ਨੇ ਇਸ ਲਈ ਦਰਸ਼ਕਾਂ ਤੋਂ ਮਾਫੀ ਵੀ ਮੰਗੀ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਦੇ ਫੈਨਸ ਲਈ ਖੁਸ਼ਖਬਰੀ, 'ਯੂ ਟਿਊਬ' ਤੋਂ ਗਾਇਬ ਹੋਏ ਗੀਤ ਆਏ ਵਾਪਿਸ

 

View this post on Instagram

 

Thank you ??

A post shared by BABBU BAINS (@sonambajwa) on


ਫ਼ਿਲਮ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਮਾਨਵ ਸ਼ਾਹ ਦੀ ਡਾਇਰੈਕਸ਼ਨ ‘ਚ ਬਣੀ ਹੈ ਅਤੇ ਧੀਰਜ ਰਤਨ ਹੋਰਾਂ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਫ਼ਿਲਮ ‘ਚ ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀਰਜ਼ਾਦਾ ਅਤੇ ਅਜੇ ਸਰਕਾਰੀਆ ਮੁੱਖ ਭੂਮਿਕਾ ‘ਚ ਹਨ। ਇਹਨਾਂ ਤੋਂ ਇਲਾਵਾ ਫ਼ਿਲਮ ‘ਚ ਸੁਦੇਸ਼ ਲਹਿਰੀ, ਬੀ.ਐੱਨ.ਸ਼ਰਮਾ, ਉਪਾਸਨਾ ਸਿੰਘ, ਰਾਜੀਵ ਮਹਿਰਾ, ਵਰਗੇ ਬਹੁਤ ਸਾਰੇ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।

You may also like