ਅੰਗਰੇਜ਼ੀ ਬੀਟ 'ਤੇ ਹੁਣ ਉੱਡਣਗੇ ਜੈਜ਼ੀ ਬੀ ਦੇ ਉੱਡਣੇ ਸਪੋਲੀਏ ,ਵੇਖੋ ਵੀਡਿਓ  

written by Shaminder | January 09, 2019

ਜੈਜ਼ੀ ਬੀ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਆਪਣੇ ਗੀਤ 'ਉੱਡਣੇ ਸਪੋਲੀਏ' ਦੇ ਰਿਲੀਜ਼ ਹੋਣ ਦੀ ਜਾਣਕਾਰੀ ਦੇ ਰਹੇ ਨੇ । ਹਾਲਾਂਕਿ ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਪਰ ਇਸ ਗੀਤ ਦੀ ਪ੍ਰਮੋਸ਼ਨ ਨੂੰ ਲੈ ਕੇ ਜੈਜ਼ੀ ਬੀ ਕੋਈ ਵੀ ਮੌਕਾ ਖੁੰਝਾਉਣਾ ਨਹੀਂ ਚਹੁੰਦੇ ਹਨ । ਇਸ ਗੀਤ ਨੂੰ ਹੁਣ ਉਹ ਅੰਗਰੇਜ਼ੀ 'ਚ ਵੀ ਰਿਲੀਜ਼ ਕਰਨ ਜਾ ਰਹੇ ਨੇ ।

ਹੋਰ ਵੇਖੋ :ਦਰ ਦਰ ਦੀਆਂ ਠੋਕਰਾਂ ਖਾ ਰਹੇ ਐਕਟਰ ਸਤੀਸ਼ ਕੌਲ ਨੂੰ ਮਿਲਿਆ ਮਦਦ ਦਾ ਭਰੋਸਾ, ਦੇਖੋ ਵੀਡਿਓ

https://www.instagram.com/p/BsYXy7FlnIg/

ਇਸ ਬਾਰੇ ਉਨ੍ਹਾਂ ਨੇ ਇਸ ਵੀਡਿਓ 'ਚ ਜਾਣਕਾਰੀ ਦਿੱਤੀ ਹੈ ਅਤੇ ਵਿਸ਼ਵ ਪੱਧਰ 'ਤੇ ਇਹ ਗੀਤ ਰਿਲੀਜ਼  ਕਰਨ ਜਾ ਰਹੇ ਨੇ 2018 ਦੇ ਅਖੀਰ ਵਿੱਚ ਜੈਜ਼ੀ ਬੀ ਨੇ ਜੱਟ ਦਾ ਫਲੈਗ ਗਾਣਾ ਰਿਲੀਜ਼ ਕੀਤਾ ਸੀ ।

Udhne Sapoliye: Jazzy B’ Latest Bhangra Track Will Make You Dance Instantly! Udhne Sapoliye: Jazzy B’ Latest Bhangra Track Will Make You Dance Instantly!

ਜੈਜ਼ੀ ਬੀ ਦਾ ਇਹ ਗਾਣਾ ਡਿਊਟ ਸੌਂਗ ਸੀ ਇਸ ਵਿੱਚ ਉਹਨਾਂ ਦੇ ਨਾਲ ਕੌਰ-ਬੀ ਨੇ ਆਪਣੀ ਅਵਾਜ਼ ਦਿੱਤੀ ਸੀ ।ਪਰ 2019 ਵਿੱਚ ਜੈਜ਼ੀ ਬੀ ਨੇ ਇੱਕ ਹੋਰ ਗਾਣਾ ਰਿਲੀਜ਼ ਕੀਤਾ ਹੈ ।ਉੱਡਣ ਸਪੋਲੀਏ ਟਾਈਟਲ ਹੇਠ ਜਾਰੀ ਇਸ ਗਾਣੇ ਵਿੱਚ ਜੈਜ਼ੀ ਬੀ ਦੇ ਨਾਲ ਨੇਹਾ ਮਲਿਕ ਭੰਗੜੇ ਦੀ ਡ੍ਰੈਸ ਵਿੱਚ ਨਜ਼ਰ ਆ ਰਹੀ ਹੈ । ਜੈਜ਼ੀ ਬੀ ਦੇ ਹੋਰ ਗਾਣਿਆਂ ਵਾਂਗ ਇਹ ਗਾਣਾ ਵੀ ਭੰਗੜਾ ਸੌਂਗ ਹੈ ਜਿਹੜਾ ਕਿ ਹਰ ਇੱਕ ਨੂੰ ਥਿਰਕਣ ਲਈ ਮਜ਼ਬੂਰ ਕਰਦਾ ਹੈ ।

jazzyb jazzyb

ਇਸ ਗਾਣੇ ਦੇ ਬੋਲ ਤੇ ਕੰਪੋਜਿੰਗ ਸੱਤੀ ਕੋਕੇਵਾਲੀਆ ਨੇ ਕੀਤੀ ਹੈ । ਜੈਜ਼ੀ ਬੀ ਦੇ ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦੀ ਜਾਣਕਾਰੀ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਦਿੱਤੀ ਹੈ ।

You may also like