ਜੈਜੀ ਬੀ ਨੇ ਸ਼ੇਅਰ ਕੀਤੀ ਸਿੱਧੂ ਮੂਸੇਵਾਲਾ ਦੀ ਵੌਲ ਪੇਟਿੰਗ ਨਾਲ ਤਸਵੀਰਾਂ, ਲਿਖਿਆ ਜਸਟਿੱਸ ਫਾਰ ਸਿੱਧੂ ਮੂਸੇਵਾਲਾ

written by Pushp Raj | June 28, 2022

Jazzy B seeks 'Justice for Sidhu Moose wala': ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਦੇਹਾਂਤ ਨੂੰ ਇੱਕ ਮਹੀਨਾ ਹੋਣ ਵਾਲਾ ਹੈ। ਅਜੇ ਵੀ ਸਿੱਧੂ ਮੂਸੇਵਾਲਾ ਦਾ ਚਾਹੁਣ ਵਾਲੇ ਉਨ੍ਹਾਂ ਦੀ ਬੇਵਕਤੀ ਮੌਤ ਦੇ ਦਰਦ ਤੋਂ ਬਾਹਰ ਨਹੀਂ ਆ ਸਕੇ ਹਨ। ਫੈਨਜ਼ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਜਿਥੇ ਉਨ੍ਹਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਹੇ ਹਨ, ਉਥੇ ਹੀ ਉਹ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਵੀ ਕਰ ਰਹੇ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਜੈਜੀ ਬੀ (Jazzy B) ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ।

Image Source: Instagram

ਮਸ਼ਹੂਰ ਪੰਜਾਬੀ ਗਾਇਕ ਜੈਜੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਤੇ ਆਪਣੇ ਸਾਥੀਆਂ ਸਣੇ ਸਿੱਧੂ ਮੂਸੇਵਾਲਾ ਦੀ ਵਾਲ ਪੇਟਿੰਗਸ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਜੈਜੀ ਬੀ ਨੇ ਆਪਣੀ ਇੰਸਟਾ ਦੀ ਇਸ ਪੋਸਟ ਰਾਹੀਂ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ।

ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੈਜੀ ਬੀ ਨੇ ਸਿੱਧੂ ਮੂਸੇਵਾਲਾ ਦੀ ਵੱਖ-ਵੱਖ ਵੌਲ ਪੇਟਿੰਗਸ ਦੇ ਨਾਲ ਤਸਵੀਰ ਖਿਚਵਾਈ ਹੈ। ਇੱਕ ਵੌਲ ਪੇਟਿੰਗ ਦੇ ਵਿੱਚ ਉਹ ਆਪਣੇ ਕੁਝ ਸਾਥੀਆਂ ਨਾਲ ਨਜ਼ਰ ਆ ਰਹੇ ਹਨ ਤੇ ਪਿਛੇ ਸਿੱਧੂ ਮੂਸੇਵਾਲਾ ਦੀ ਪੇਟਿੰਗ ਬਣੀ ਹੋਈ ਹੈ ਤੇ ਉਸ ਉੱਤੇ ਲੈਜੇਂਡ ਲਿਖਿਆ ਹੋਇਆ ਹੈ।

Image Source: Instagram

ਇਸ ਤੋਂ ਇਲਾਵਾ ਜੈਜੀ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਖ਼ੁਦ ਦੀ ਤਸਵੀਰ ਦੇ ਨਾਲ-ਨਾਲ ਕੁਝ ਟਿੱਕ ਟੌਕ ਸ਼ਾਰਟ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਇੱਕ ਅੰਮ੍ਰਿਤ ਮਾਨ ਦੀ ਵੀਡੀਓ ਹੈ, ਇੱਕ ਹੋਰ ਵੀਡੀਓ ਦੇ ਵਿੱਚ ਇੱਕ ਸੋਸ਼ਲ ਮੀਡੀਆ ਯੂਜ਼ਰ ਇਹ ਪੁੱਛਦਾ ਨਜ਼ਰ ਆ ਰਿਹਾ ਹੈ, Why Sidhu Moose Wala SYL banned.

ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋਏ ਜੈਜੀ ਬੀ ਨੇ ਕੈਪਸ਼ਨ ਵਿੱਚ ਲਿਖਿਆ, "#justiceforsidhumoosewala #younglegend" ਆਪਣੀ ਇਸ ਪੋਸਟ ਰਾਹੀਂ ਜੈਜੀ ਬੀ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।

Image Source: Instagram

ਹੋਰ ਪੜ੍ਹੋ: ਖੇਡ ਜਗਤ ਤੋਂ ਆਈ ਦੁੱਖਦ ਖਬਰ, ਓਲੰਪਿਕ ਜੇਤੂ ਮਸ਼ਹੂਰ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਹੋਇਆ ਦੇਹਾਂਤ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਆਪਣੇ ਇੱਕ ਲਾਈਵ ਕੰਸਰਟ ਦੌਰਾਨ ਜੈਜੀ ਬੀ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਫੈਨਜ਼ ਜੈਜੀ ਬੀ ਦੀ ਇਸ ਪੋਸਟ ਉੱਤੇ ਕਮੈਂਟ ਕਰਕੇ ਸਿੱਧੂ ਲਈ ਇਨਸਾਫ ਦੀ ਮੰਗ ਕਰ ਰਹੇ ਹਨ, ਕਈ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਗੀਤ 'SYL' ਹਟਾਏ ਜਾਣ ਤੇ ਰੋਸ ਪ੍ਰਗਟਾਇਆ ਹੈ ਤੇ ਕਈਆਂ ਨੇ ਲਿਖਿਆ, 'Legend supports another legend' ਤੇ 'Legend Never Die' ਆਪਣੇ ਇਨ੍ਹਾਂ ਕਮੈਂਟਸ ਰਾਹੀਂ ਜਿਥੇ ਫੈਨਜ਼ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗ ਰਹੇ ਹਨ ਉਥੇ ਹੀ ਦੂਜੇ ਪਾਸੇ ਜੈਜੀ ਬੀ ਦਾ ਸਮਰਥਨ ਵੀ ਕਰਦੇ ਨਜ਼ਰ ਆ ਰਹੇ ਹਨ।

 

View this post on Instagram

 

A post shared by Jazzy B (@jazzyb)

You may also like