ਜੈਨੀ ਜੌਹਲ ਦਾ 'ਨਖ਼ਰਾ' ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਹੈ ਪਸੰਦ , ਦੇਖੋ ਵੀਡੀਓ

Written by  Aaseen Khan   |  December 19th 2018 12:12 PM  |  Updated: December 19th 2018 12:12 PM

ਜੈਨੀ ਜੌਹਲ ਦਾ 'ਨਖ਼ਰਾ' ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਹੈ ਪਸੰਦ , ਦੇਖੋ ਵੀਡੀਓ

ਜੈਨੀ ਜੌਹਲ ਦਾ 'ਨਖ਼ਰਾ' ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਹੈ ਪਸੰਦ , ਦੇਖੋ ਵੀਡੀਓ : ਪੰਜਾਬ ਦੀ ਪ੍ਰਸਿੱਧ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ 'ਨਖਰਾ' ਰਿਲੀਜ਼ ਹੋ ਚੁੱਕਿਆ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਦਮਦਾਰ ਆਵਾਜ਼ ਦੀ ਮਲਿਕਾ ਜੈਨੀ ਜੌਹਲ ਦਾ ਗੀਤ 'ਨਖ਼ਰਾ' ਸਰੋਤਿਆਂ ਨੂੰ ਨੱਚਣ ਲਈ ਮਜਬੂਰ ਕਰਦਾ ਹੈ। ਗਾਣੇ ਦੀ ਮਿਊਜ਼ਿਕ ਲਾਡੀ ਗਿੱਲ ਨੇ ਕੀਤਾ ਹੈ। ਨਖ਼ਰਾ ਗਾਣੇ ਦੇ ਬੋਲ ਫੇਮਸ ਪੰਜਾਬੀ ਗੀਤਕਾਰ ਵਿੱਕੀ ਧਾਲੀਵਾਲ ਨੇ ਲਿਖੇ ਹਨ। ਗੀਤ ਦੇ ਵੀਡੀਓ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਹੋਰਾਂ ਨੇ ਕੀਤਾ ਹੈ। ਜੈਨੀ ਜੌਹਲ ਗੀਤ ਦੀ ਵੀਡੀਓ 'ਚ ਬੜੇ ਹੀ ਖੂਬਸੂਰਤ ਲੱਗ ਰਹੇ ਹਨ। ਜੈਨੀ ਜੌਹਲ ਦੀ ਗਾਇਕੀ ਦਾ ਲੋਹਾ ਤਾਂ ਸਾਰੇ ਮੰਨਦੇ ਹਨ ਇਹ ਗੀਤ ਵੀ ਜੈਨੀ ਜੌਹਲ ਨੇ ਸ਼ਾਨਦਾਰ ਗਾਇਆ ਹੈ।

https://www.youtube.com/watch?v=MAcnM5nxjL4

ਹੋਰ ਪੜ੍ਹੋ : ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ

ਜੈਨੀ ਜੌਹਲ ਦੇ ਸਾਰੇ ਗਾਣਿਆਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਗੀਤ 'ਗੋਲ੍ਡ ਵਰਗੀ , ਯਾਰੀ ਜੱਟੀ ਦੀ ਮੁਟਿਆਰ ਜੱਟ ਦੀ ਨਰਮਾ ਅਤੇ ਰਕਾਨ ਵਰਗੇ ਕਈ ਸੁਪਰ ਹਿੱਟ ਗਾਣੇ ਕਰ ਚੁੱਕੇ ਹਨ। ਉਹਨਾਂ ਦੇ ਇਸ ਨਖਰੇ ਗਾਣੇ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network