
ਜੈਨੀ ਜੌਹਲ (Jenny Johal) ਇਨ੍ਹੀਂ ਦਿਨੀਂ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਅਰਜਨ ਢਿੱਲੋਂ (Arjan Dhillon)ਦੇ ਗੀਤ ਪੱਚੀ-ਪੱਚੀ ਪੰਜਾਹ ‘ਤੇ ਆਪਣਾ ਪ੍ਰਤੀਕਰਮ ਦੇ ਰਹੀ ਹੈ । ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਅੱਜ ਤੁਸੀਂ ਗਾਣੇ ਕੱਢ ਰਹੇ ਹੋ ਪੱਚੀ ਪੱਚੀ ਕੋਈ ਸਾਥੋਂ ਉੱਤੇ ਵਿਖਾ।

ਜੈਨੀ ਜੌਹਲ ਨੇ ਕਿਹਾ ਕਿ ਤੁਹਾਡੇ ਤੋਂ ਉੇੱਤੇ ਤੁਹਾਡਾ ਬਾਪ ਹੈ ਸਿੱਧੂ ਮੂਸੇਵਾਲਾ ਜੋ ਪਹਿਲਾਂ ਵੀ ਸਭ ਤੋਂ ਉੱਤੇ ਸੀ ਅਤੇ ਹੁਣ ਵੀ ਸਭ ਤੋਂ ਉੱਤੇ ਹੈ । ਉਸ ਨੇ ਨਾਂ ਪਹਿਲਾਂ ਕਿਸੇ ਨੂੰ ਚੱਲਣ ਦਿੱਤਾ ਅਤੇ ਨਾਂ ਹੀ ਹੁਣ ਚੱਲਣ ਦੇਵੇਗਾ । ਜੈਨੀ ਜੌਹਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

ਹੋਰ ਪੜ੍ਹੋ : ‘ਗਦਰ 2’ ਦੀ ਰਿਲੀਜ਼ ਤੋਂ ਪਹਿਲਾਂ ਅਮੀਸ਼ਾ ਪਟੇਲ ਦਾ ਬੋਲਡ ਵੀਡੀਓ ਹੋਇਆ ਵਾਇਰਲ
ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਹਾਲ ਹੀ ‘ਚ ਉਸ ਦੇ ਗੀਤ ‘ਲੈਟਰ ਟੂ ਸੀਐੱਮ’ ਨੂੰ ਲੈ ਕੇ ਉਸ ਦੀ ਕਾਫੀ ਚਰਚਾ ਹੋਈ ਅਤੇ ਉਸ ਤੋਂ ਬਾਅਦ ਗਾਇਕਾ ਦੇ ਵੱਲੋਂ ਕਈ ਗੀਤ ਕੱਢੇ ਗਏ ਹਨ ।

ਪਰ ‘ਲੈਟਰ ਟੂ ਸੀਐੱਮ’ ਗੀਤ ਨੂੰ ਯੂ-ਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਉਸ ਨੇ ਕੁਝ ਦਿਨ ਪਹਿਲਾਂ ‘ਲੌਬੀ’ ਗੀਤ ਕੱਢਿਆ ਸੀ । ਇਸ ਗੀਤ ‘ਚ ਕੁਝ ਲੋਕਾਂ ‘ਤੇ ਗਾਇਕਾ ਨੇ ਤੰਜ਼ ਕੱਸਿਆ ਸੀ ।
View this post on Instagram