ਠੰਡ ‘ਚ ਧੁੱਪ ਦਾ ਆਨੰਦ ਲੈਂਦੇ ਨਜ਼ਰ ਆਏ ਐਕਟਰ ਜਿੰਮੀ ਸ਼ੇਰਗਿੱਲ, ਸਾਂਝਾ ਕੀਤਾ ਕਿਊਟ ਜਿਹਾ ਵੀਡੀਓ
ਠੰਡ ‘ਚ ਧੁੱਪ ਦਾ ਆਨੰਦ ਲੈਂਦੇ ਨਜ਼ਰ ਆਏ ਐਕਟਰ ਜਿੰਮੀ ਸ਼ੇਰਗਿੱਲ, ਸਾਂਝਾ ਕੀਤਾ ਕਿਊਟ ਜਿਹਾ ਵੀਡੀਓ
Jimmy Shergill news: ਜਿੰਮੀ ਸ਼ੇਰਗਿੱਲ ਜੋ ਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਇੱਕ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਸੀ। ਜਿਸ ਉੱਤੇ ਫੈਨਜ਼ ਨੇ ਕਾਫੀ ਪਿਆਰ ਜ਼ਾਹਿਰ ਕੀਤਾ ਸੀ। ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ। ਉਹ ‘ਤੂੰ ਹੋਵੇ ਮੈਂ ਹੋਵਾਂ’ ਫ਼ਿਲਮ ਦੇ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣਗੇ। ਹਾਲ ਵਿੱਚ ਜਿੰਮੀ ਨੇ ਆਪਣਾ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਹਰ ਵਾਰ ਦੀ ਤਰ੍ਹਾਂ ਹੈਂਡਸਮ ਨਜ਼ਰ ਆ ਰਹੇ ਹਨ।
image source: Instagram
Image Source : Instagram
ਐਕਟਰ ਜਿੰਮੀ ਸ਼ੇਰਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਛੋਟਾ ਜਿਹਾ ਵੀਡੀਓ ਕਲਿਪ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਠੰਡ ਵਿੱਚ ਧੁੱਪ ਦਾ ਲੁਤਫ਼ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋਏ ਉਹ ਆਪਣੇ ਪਿੱਛੇ ਚਮਕਦਾ ਹੋਇਆ ਸੂਰਜ ਦਿਖਾ ਰਹੇ ਹਨ। ਇਹ ਵੀਡੀਓ ਉਨ੍ਹਾਂ ਨੇ ‘Wink Wink Wink’ ਕੈਪਸ਼ਨ ਦੇ ਨਾਲ ਪੋਸਟ ਕੀਤੀ ਹੈ। ਇਸ ਪੋਸਟ ਉੱਤੇ ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- ‘ਤੁਸੀਂ ਇੰਨੇ ਸੋਹਣੇ ਕਿਵੇਂ ਹੋ..’ । ਦੂਜੇ ਯੂਜ਼ਰ ਨੇ ਲਿਖਿਆ ਹੈ ‘ਤੁਸੀਂ ਬਹੁਤ ਹੀ ਪਿਆਰੇ ਹੋ ਸਰ...’। ਹਰ ਕੋਈ ਜਿੰਮੀ ਸ਼ੇਰਗਿੱਲ ਦੀ ਲੁੱਕ ਦੀ ਤਾਰੀਫ ਕਰ ਰਹੇ ਹਨ।
Image Source : Instagram
ਜੇ ਗੱਲ ਕਰੀਏ ਜਿੰਮੀ ਸ਼ੇਰਗਿੱਲ ਦੇ ਵਰਕ ਫਰੰਟ ਦੀ ਤਾਂ ਉਹ 10 ਫਰਵਰੀ ਨੂੰ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਕੁਲਰਾਜ ਰੰਧਾਵਾ , ਸੱਜਣ ਅਦੀਬ ਤੇ Delbar Arya ਨਜ਼ਰ ਆਵੇਗੀ। ਉਹ ਅਜਿਹੇ ਕਲਾਕਾਰ ਨੇ ਜੋ ਕਿ ਬਾਲੀਵੁੱਡ ਫ਼ਿਲਮ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਵਿੱਚ ਕਾਫੀ ਸਰਗਰਮ ਰਹਿੰਦੇ ਹਨ। ਪੰਜਾਬੀ ਹੋਣ ਦੇ ਨਾਤੇ ਉਹ ਅਕਸਰ ਹੀ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
