ਜਿੰਮੀ ਸ਼ੇਰਗਿੱਲ ਨੇ ਆਪਣੀ ਨਵੀਂ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਦਾ ਦਿਲਚਸਪ ਪੋਸਟਰ ਕੀਤਾ ਸਾਂਝਾ, ਲੰਬੇ ਸਮੇਂ ਬਾਅਦ ਇਹ ਅਦਾਕਾਰਾ ਆਵੇਗੀ ਫ਼ਿਲਮ ‘ਚ ਨਜ਼ਰ  

written by Lajwinder kaur | January 18, 2023 05:02pm

TU HOVEIN MAIN HOVAN POSTER: ਜਿੰਮੀ ਸ਼ੇਰਗਿੱਲ ਜਿਨ੍ਹਾਂ ਨੇ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵਿੱਚ ਵੀ ਵਾਹ ਵਾਹੀ ਖੱਟੀ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਆਪਣੇ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਪਰ ਜਦੋਂ ਵੀ ਉਨ੍ਹਾਂ ਨੂੰ ਕੋਈ ਵੀ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਬਹੁਤ ਹੀ ਗਰਮਜੋਸ਼ੀ ਦੇ ਨਾਲ ਕੰਮ ਕਰਦੇ ਹਨ। ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਪਿਛਲੇ ਸਾਲ ਉਹ ਸ਼ਰੀਕ-2 ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਹੁਣ ਉਨ੍ਹਾਂ ਨੇ ਆਪਣੀ ਇੱਕ ਹੋਰ ਪੰਜਾਬੀ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਦਾ ਐਲਾਨ ਕਰ ਦਿੱਤਾ ਹੈ।

ਹੋਰ ਪੜ੍ਹੋ : 'ਗੋਡੇ ਗੋਡੇ ਚਾਅ' ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਇਆ BTS ਵੀਡੀਓ; ਬਜ਼ੁਰਗ ਬੇਬੇ ਨਾਲ ਹਾਸਾ-ਠੱਠਾ ਕਰਦੀ ਆਈ ਨਜ਼ਰ, ਦੇਖੋ ਵੀਡੀਓ

jimmy and Sajjan Adeeb image source: Instagram

ਜਿੰਮੀ ਸ਼ੇਰਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਮਜ਼ੇਦਾਰ ਪੋਸਟਰ ਸ਼ੇਅਰ ਕੀਤਾ ਹੈ। ਇਸ ਐਨੀਮੇਟਡ ਪੋਸਟਰ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਕ ਐਨੀਮੇਟਡ ਨਾਲ ਤਿਆਰ ਕੀਤਾ ਮੁੰਡਾ ਤੇ ਕੁੜੀ ਕੌਫੀ ਵਾਲੇ ਮੱਗ ਉੱਤੇ ਬੈਠ ਹੋਏ ਨੇ ਤੇ ਦੋਵੇਂ ਇੱਕ ਦੂਜੇ ਤੋਂ ਨਰਾਜ਼ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਮੁੰਡਾ ਆਪਣੇ ਮਨ ਵਿੱਚ ਕੁੜੀ ਨੂੰ ਚੂੜੈਲ ਦੱਸ ਰਿਹਾ ਹੈ ਤੇ ਉੱਧਰ ਕੁੜੀ ਵੀ ਮੁੰਡੇ ਨੂੰ ਜਮਦੂਤ ਕਹਿ ਰਹੀ ਹੈ। ਇਸ ਤੋਂ ਇਲਾਵਾ ਲੰਡਨ ਦੀਆਂ ਸੜਕਾਂ ਉੱਤੇ ਦੌੜ ਦੀਆਂ ਬੱਸਾਂ, ਕਾਰਾਂ ਤੋਂ ਇਲਾਵਾ ਇੱਕ ਟੈਲੀਫੋਨ ਬੂਥ, ਤੇ ਲੰਡਨ ਦੇ ਬਿੱਗ ਬੈਨ ਵਾਲੀ ਘੜੀ ਵੀ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

image source: Instagram

ਆਓ ਜਾਣਦੇ ਹਾਂ ਫ਼ਿਲਮ ਦੀ ਸਟਾਰ ਕਾਸਟ ਬਾਰੇ

ਪੰਜਾਬੀ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਵਿੱਚ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਸੱਜਣ ਅਦੀਬ ਵੀ ਨਜ਼ਰ ਆਉਣਗੇ। ਜੇ ਗੱਲ ਕਰੀਏ ਫ਼ਿਲਮ ਦੀ ਹੀਰੋਇਨ ਦੀ ਤਾਂ ਉਹ ਹੋਰ ਕਈ ਨਹੀਂ ਸਗੋਂ ਪੰਜਾਬੀ ਇੰਡਸਟਰੀ ਖ਼ੂਬਸਰਤ ਤੇ ਕਮਾਲ ਦੀ ਅਦਾਕਾਰਾ ਕੁਲਰਾਜ ਰੰਧਾਵਾ ਹੈ। ਜੀ ਹਾਂ ਕਾਫੀ ਸਮੇਂ ਬਾਅਦ ਕੁਲਰਾਜ ਰੰਧਾਵਾ ਕਿਸੇ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਅਨੀਤਾ ਦੇਵਗਨ, ਦਰਸ਼ਨ ਔਲਖ, ਸ਼ੀਮਾ ਕੌਸ਼ਲ, ਜੱਸੀ ਜਸਬੀਰ, Delbar Arya, ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ।

image source: Instagram

ਦੱਸ ਦਈਏ ਫੈਨਜ਼ ਕਾਫੀ ਉਤਸ਼ਾਹਿਤ ਨੇ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਜੋੜੀ ਨੂੰ ਮੁੜ ਤੋਂ ਦੇਖਣ ਲਈ। ਇਸ ਤੋਂ ਪਹਿਲਾਂ ਵੀ ਇਹ ਜੋੜੀ ਕਈ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਵਕੀਲ ਸਿੰਘ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ 10 ਫਰਵਰੀ ਨੂੰ ਦਰਸ਼ਕਾਂ ਦੇ ਰੂਬਰੂ ਹੋ ਜਾਵੇਗੀ।

 

 

View this post on Instagram

 

A post shared by Jimmy Shergill (@jimmysheirgill)

You may also like