'ਗੋਡੇ ਗੋਡੇ ਚਾਅ' ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆਇਆ BTS ਵੀਡੀਓ; ਬਜ਼ੁਰਗ ਬੇਬੇ ਨਾਲ ਹਾਸਾ-ਠੱਠਾ ਕਰਦੀ ਆਈ ਨਜ਼ਰ, ਦੇਖੋ ਵੀਡੀਓ

written by Lajwinder kaur | January 18, 2023 10:33am

BTS video from 'Godday Godday Chaa' movie set: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਪ੍ਰਸਿੱਧ ਹੀਰੋਇਨਾਂ ‘ਚੋਂ ਇੱਕ ਹੈ । ਉਸਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਹੁਣ ਤੱਕ ਉਹ ਕਈ ਵੱਡੇ ਕਲਾਕਾਰਾਂ ਦੇ ਨਾਲ ਨਜ਼ਰ ਆ ਚੁੱਕੀ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਦਿਲਕਸ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਸੋਨਮ ਬਾਜਵਾ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਦਾਕਾਰਾ ਦਾ ਪਿਆਰਾ ਜਿਹਾ ਅੰਦਾਜ਼ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ।

image Source : Instagram

ਹੋਰ ਪੜ੍ਹੋ : ਕਪਿਲ ਸ਼ਰਮਾ ਨੀਰੂ ਬਾਜਵਾ ਦੇ ਨਾਲ ਖੂਬ ਮਸਤੀ ਕਰਦੇ ਆਏ ਨਜ਼ਰ; ਪਰ ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ਗਾ ਕੇ ਲੁੱਟੀ ਮਹਿਫ਼ਲ, ਦੇਖੋ ਵੀਡੀਓ

ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ਗੋਡੇ ਗੋਡੇ ਚਾਅ ਦੇ ਸੈੱਟ ਤੋਂ ਇੱਕ ਬਿਹਾਈਂਡ ਦਾ ਸੀਨ ਵਾਲਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਨਮ ਬਾਜਵਾ ਦੇ ਇੱਕ ਫੈਨਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਅਦਾਕਾਰਾ ਇੱਕ ਬਜ਼ੁਰਗ ਬੇਬੇ ਨਾਲ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਸੋਨਮ ਕਿੰਨੇ ਪਿਆਰ ਦੇ ਨਾਲ ਬੇਬੇ ਨਾਲ ਗੱਲ ਕਰ ਰਹੀ ਹੈ। ਅਦਾਕਾਰਾ ਦਾ ਇਹ ਮਿੱਠੜਾ ਜਿਹਾ ਸੁਭਾਅ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਅਦਾਕਾਰਾ ਦੀ ਖੂਬ ਤਾਰੀਫ਼ ਕਰ ਰਹੇ ਹਨ।

actress sonam viral video image Source : Instagram

ਇਸ ਫ਼ਿਲਮ ਵਿੱਚ ਉਹ ਆਪਣੀ ਸ਼ਖਸੀਅਤ ਤੋਂ ਬਿਲਕੁਲ ਉਲਟ ਰਾਣੀ ਨਾਮ ਦੀ ਇੱਕ ਪੇਂਡੂ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫ਼ਿਲਮ ਵਿੱਚ  ਸੋਨਮ ਦੇ ਨਾਲ ਤਾਨੀਆ, ਗੀਤਾਜ਼ ਬਿੰਦਰਖੀਆ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਹਨ।

sonam bajwa- image Source : Instagram

ਜੇ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ। ਬੈਸਟ ਆਫ ਲੱਕ, ਪੰਜਾਬ 1984, ਸਰਦਾਰ ਜੀ, ਸਰਦਾਰ ਜੀ-2, ਨਿੱਕਾ ਜ਼ੈਲਦਾਰ, ਮੰਜੇ ਬਿਸਤਰੇ, ਗੁੱਡੀਆਂ ਪਟੋਲੇ, ਅੜ੍ਹਬ ਮੁਟਿਆਰਾਂ, ਸ਼ੇਰ ਬੱਗਾ, ਜਿੰਦ ਮਾਹੀ ਵਰਗੀ ਫ਼ਿਲਮਾਂ ਚ ਸੋਨਮ ਬਾਜਵਾ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

 

 

View this post on Instagram

 

A post shared by Sonam Bajwa ji (@sonambajwaji_fp)

You may also like