ਕਪਿਲ ਸ਼ਰਮਾ ਨੀਰੂ ਬਾਜਵਾ ਦੇ ਨਾਲ ਖੂਬ ਮਸਤੀ ਕਰਦੇ ਆਏ ਨਜ਼ਰ; ਪਰ ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ਗਾ ਕੇ ਲੁੱਟੀ ਮਹਿਫ਼ਲ, ਦੇਖੋ ਵੀਡੀਓ

Written by  Lajwinder kaur   |  January 17th 2023 12:47 PM  |  Updated: January 17th 2023 12:55 PM

ਕਪਿਲ ਸ਼ਰਮਾ ਨੀਰੂ ਬਾਜਵਾ ਦੇ ਨਾਲ ਖੂਬ ਮਸਤੀ ਕਰਦੇ ਆਏ ਨਜ਼ਰ; ਪਰ ਸਤਿੰਦਰ ਸਰਤਾਜ ਨੇ ‘ਜਲਸਾ’ ਗੀਤ ਗਾ ਕੇ ਲੁੱਟੀ ਮਹਿਫ਼ਲ, ਦੇਖੋ ਵੀਡੀਓ

Kapil Sharma, Neeru Bajwa and Satinder Sartaaj video: ਇਸ ਵਾਰ ‘The Kapil Sharma Show’ 'ਚ ਪਾਲੀਵੁੱਡ ਜਗਤ ਦੇ ਨਾਮੀ ਕਲਾਕਾਰ ਨਜ਼ਰ ਆਉਣਗੇ। ਇਸ ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਜੀ ਹਾਂ, ਪੰਜਾਬ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ਕਾਲੀ ਜੋਟਾ ਦੀ ਕਾਸਟ ਦੇ ਨਾਲ ਇਸ ਹਫਤੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹਿੱਸਾ ਲਵੇਗੀ। ਪ੍ਰੋਮੋ ਵਿੱਚ ਨਜ਼ਰ ਆ ਰਿਹਾ ਹੈ ਕਿ ਕਪਿਲ ਸ਼ਰਮਾ ਨੀਰੂ ਬਾਜਵਾ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਫ਼ਿਲਮ 'ਕੈਰੀ ਆਨ ਜੱਟਾ 3' ਦਾ ਹੋਇਆ ਰੈਪਅੱਪ; ਜਸਵਿੰਦਰ ਭੱਲਾ ਨੇ ਫ਼ਿਲਮ ਦੀ ਟੀਮ ਨਾਲ ਮਿਲਕੇ ਕੱਟਿਆ ਕੇਕ

neeru bajwa at kapil sharma show

ਦਿ ਕਪਿਲ ਸ਼ਰਮਾ ਸ਼ੋਅ ਦਾ ਪ੍ਰੋਮੋ ਵੀ ਸਾਹਮਣੇ ਆਇਆ ਹੈ। ਪ੍ਰੋਮੋ 'ਚ ਕਪਿਲ ਅਦਾਕਾਰਾ ਨੀਰੂ ਬਾਜਵਾ ਦਾ ਖਾਸ ਅੰਦਾਜ਼ 'ਚ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਨੀਰੂ ਪਹਿਲੀ ਵਾਰ ਕਪਿਲ ਦੇ ਸ਼ੋਅ 'ਤੇ ਆਈ ਹੈ। ਕਪਿਲ ਨੂੰ ਨੀਰੂ ਨਾਲ ਮਸਤੀ ਕਰਦੇ ਹੋਏ ਵੀ ਦੇਖਿਆ ਗਿਆ। ਉਸ ਨੇ ਅਦਾਕਾਰਾ ਨੂੰ ਕਿਹਾ- ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। ਇਸ 'ਤੇ ਨੀਰੂ ਨੇ ਜਵਾਬ ਦਿੱਤਾ- ਤੁਸੀਂ ਮੈਨੂੰ ਪਹਿਲਾਂ ਬੁਲਾਇਆ ਹੀ ਨਹੀਂ। ਨੀਰੂ ਦੀ ਗੱਲ 'ਤੇ ਕਪਿਲ ਹੱਸਦੇ ਹੋਏ ਮਜ਼ਾਕੀਆ ਅੰਦਾਜ਼ 'ਚ ਕਹਿੰਦੇ ਹਨ-ਸਾਨੂੰ ਨਹੀਂ ਸੀ ਪਤਾ ਕਿ ਤੁਸੀਂ ਬੁਲਾਉਣ 'ਤੇ ਆ ਜਾਂਦੇ ਹੋ।

inside image of the kapil sharma show

ਇਸ ਤੋਂ ਬਾਅਦ ਕਪਿਲ ਸ਼ਰਮਾ ਨੇ ਅਦਾਕਾਰਾ ਨੀਰੂ ਬਾਜਵਾ ਦੀ ਇੱਕ ਫ਼ਿਲਮ ਬਾਰੇ ਗੱਲ ਕੀਤੀ ਜਿਸ ਵਿੱਚ ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਕਿ ਪਿਆਰ ਕਿਸੇ ਨਾਲ ਵੀ, ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਇਸ 'ਤੇ ਚਰਚਾ ਕਰਦੇ ਹੋਏ ਕਪਿਲ ਨੇ ਅਭਿਨੇਤਰੀ ਨੂੰ ਕਿਹਾ- ਕੀ ਤੁਸੀਂ ਵਿਆਹ ਤੋਂ ਬਾਅਦ ਵਾਲੇ ਪਿਆਰ 'ਚ ਵਿਸ਼ਵਾਸ ਕਰਦੀ ਹੋ? ਕਪਿਲ ਦੀ ਇਹ ਗੱਲ ਸੁਣ ਕੇ ਨੀਰੂ ਬਾਜਵਾ ਹੱਸ ਪਈ।

kapil sharama having fun with kali jotta star cast

ਨੀਰੂ ਬਾਜਵਾ ਤੋਂ ਇਲਾਵਾ ਕਪਿਲ ਸ਼ਰਮਾ ਨੇ ਵੀ ਪੰਜਾਬੀ ਫ਼ਿਲਮ ਦੀ ਸਟਾਰਕਾਸਟ ਨਾਲ ਖੂਬ ਮਸਤੀ ਕੀਤੀ। ਇਸ ਤੋਂ ਇਲਾਵਾ ਸ਼ੋਅ 'ਚ ਕਾਫੀ ਮਸਤੀ ਹੋਣ ਵਾਲੀ ਹੈ। ਦਰਸ਼ਕਾਂ ਨੂੰ ਇਸ ਹਫਤੇ ਕਪਿਲ ਦੇ ਸ਼ੋਅ ਵਿੱਚ ਪੂਰਾ ਪੰਜਾਬੀ ਫਲੇਵਰ ਦੇਖਣ ਨੂੰ ਮਿਲੇਗਾ। ਉੱਧਰ ਜਦੋਂ ਗਾਇਕ ਸਤਿੰਦਰ ਸਰਤਾਜ ਆਪਣੇ ਆਵਾਜ਼ ਦਾ ਜਾਦੂ ਬਿਖੇਰਦੇ ਨੇ ਤਾਂ ਹਰ ਕੋਈ ਝੂੰਮਣ ਲਈ ਮਜ਼ਬੂਰ ਹੋ ਜਾਂਦਾ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਸਤਿੰਦਰ ਸਰਤਾਜ ਦਾ ਜਲਸਾ ਗੀਤ ਸੁਣਕੇ ਹਾਲ ਵਿੱਚ ਬੈਠੇ ਸਾਰੇ ਹੀ ਲੋਕ ਸੀਟਾਂ ਤੋਂ ਉੱਠ ਕੇ ਨੱਚਣ ਲੱਗ ਪੈਂਦੇ ਹਨ। ਪ੍ਰੋਮੋ ਦਰਸ਼ਕਾਂ ਨੂੰ ਐਂਟਰਟੇਨਮੈਂਟ ਦਾ ਪੰਚ ਦੇ ਰਿਹਾ ਹੈ।

ਨੀਰੂ ਬਾਜਵਾ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਹੈ। ਨੀਰੂ ਬਾਜਵਾ ਨੇ ਦੇਵ ਆਨੰਦ ਦੀ ਫ਼ਿਲਮ 'ਮੈਂ ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸਨੇ ਟੀਵੀ ਦੀ ਦੁਨੀਆ ਵਿੱਚ ਐਂਟਰੀ ਕੀਤੀ ਅਤੇ ਫਿਰ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਲੱਗ ਪਈ। ਜਿਸ ਤੋਂ ਉਨ੍ਹਾਂ ਨੇ ਕਾਫੀ ਵਾਹ ਵਾਹੀ ਖੱਟੀ ਹੈ। ਬਹੁਤ ਜਲਦ ਉਹ ਹਾਲੀਵੁੱਡ ਫ਼ਿਲਮ ਵਿੱਚ ਵੀ ਨਜ਼ਰ ਆਵੇਗੀ।

ਇਸ ਵੀਡੀਓ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ....


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network