ਰੌਂਗਟੇ ਖੜੇ ਕਰਦਾ ਹੈ ਜੌਨ ਅਬਰਾਹਮ ਦੀ ਫਿਲਮ RAW ਦਾ ਟਰੇਲਰ, ਦੇਖੋ ਵੀਡੀਓ

Written by  Aaseen Khan   |  March 04th 2019 02:36 PM  |  Updated: March 05th 2019 10:41 AM

ਰੌਂਗਟੇ ਖੜੇ ਕਰਦਾ ਹੈ ਜੌਨ ਅਬਰਾਹਮ ਦੀ ਫਿਲਮ RAW ਦਾ ਟਰੇਲਰ, ਦੇਖੋ ਵੀਡੀਓ

ਰੌਂਗਟੇ ਖੜੇ ਕਰਦਾ ਹੈ ਜੌਨ ਅਬਰਾਹਮ ਦੀ ਫਿਲਮ RAW ਦਾ ਟਰੇਲਰ, ਦੇਖੋ ਵੀਡੀਓ : ਜੌਨ ਅਬਰਾਹਮ ਇੱਕ ਵਾਰ ਫਿਰ ਸਿਨੇਮਾ ਘਰਾਂ 'ਚ ਸੱਚੀ ਘਟਨਾ 'ਤੇ ਆਧਾਰਿਤ ਕਹਾਣੀ ਨੂੰ ਲੈ ਕੇ ਵਾਪਿਸ ਆ ਰਹੇ ਹਨ। ਉਹਨਾਂ ਦੀ ਫਿਲਮ 'RAW ਰੋਮੀਓ ਅਕਬਰ ਵਾਲਟਰ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਦੇਖ ਕੇ ਲੂਂ ਕੰਡੇ ਖੜੇ ਹੋ ਰਹੇ ਹਨ। ਜੌਨ ਅਬਰਾਹਮ ਦੀ ਇਹ ਫਿਲਮ ਸੱਚੀਆਂ ਘਟਨਾਵਾਂ ਨੂੰ ਸਿਨੇਮਾ 'ਤੇ ਰੂਪਮਾਣ ਕਰੇਗੀ। ਜਿਸ 'ਚ ਜੌਨ ਰਾਅ ਦਾ ਜਾਸੂਸ ਬਣਕੇ ਪਾਕਿਸਤਾਨ 'ਚ ਜਾ ਕੇ ਉਥੋਂ ਜਾਣਕਾਰੀ ਇਕੱਠੀ ਕਰਕੇ ਭਾਰਤ ਭੇਜਦੇ ਹਨ।

ਫਿਲਮ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਹੈ। ਦਰਸ਼ਕਾਂ ਵੱਲੋਂ ਵੀ ਟਰੇਲਰ ਦੇਖ ਜੌਨ ਅਬਰਾਹਮ ਦੀਆਂ ਖੂਬ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਇਹ ਫਿਲਮ 12 ਅਪ੍ਰੈਲ ਨੂੰ ਇਸੇ ਸਾਲ ਰਿਲੀਜ਼ ਹੋਣ ਵਾਲੀ ਹੈ। ਦੱਸ ਦਈਏ ਜੌਨ ਅਬਰਾਹਮ ਦੀ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਜੌਨ ਅਬਰਾਹਮ ਤੋਂ ਇਲਾਵਾ ਫਿਲਮ ‘ਚ ਮੋਨੀ ਰੋਆਏ , ਜੈਕੀ ਸ਼ਰਾਫ , ਸੁਚਿੱਤਰਾ ਕ੍ਰਿਸ਼ਨਾਮੂਰਤੀ , ਅਤੇ ਸਿਕੰਦਰ ਖੇਰ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ।

ਹੋਰ ਵੇਖੋ : ਗੁਰਨਾਮ ਭੁੱਲਰ ਦਾ ਇਹ ਹੁਨਰ ਦੇਖ ਕੇ ਹੋ ਜਾਓਗੇ ਹੈਰਾਨ , ਦੇਖੋ ਵੀਡੀਓ

ਫਿਲਮ ਨੂੰ ਰੌਬੀ ਗਰੇਵਾਲ ਡਾਇਰੈਕਟ ਕਰ ਰਹੇ ਹਨ।ਫ‍ਿਲ‍ਮ ਦੀ ਸ਼ੂਟ‍ਿੰਗ ਗੁਜਰਾਤ, ਸ਼੍ਰੀਨਗਰ , ਦਿੱਲੀ ਅਤੇ ਨੇਪਾਲ ਦੇ ਬਾਰਡਰ ਉੱਤੇ ਹੋਣੀ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਜੌਨ ਅਬਰਾਹਮ ਨੇ ਆਪਣੀ ਦਿੱਖ 'ਤੇ ਕਾਫੀ ਮਿਹਨਤ ਕੀਤੀ ਹੈ। ਫਿਲਮ 'ਚ ਉਹਨਾਂ ਦੇ 18 ਤੋਂ 20 ਤਰਾਂ ਦੇ ਅਲੱਗ ਅਲੱਗ ਰੂਪ ਨਜ਼ਰ ਆਉਣ ਵਾਲੇ ਹਨ। ਭਾਰਤ ਪਾਕਿਸਤਾਨ ਵਿਚਕਾਰ ਤਣਾਅ ਦੇ ਚਲਦਿਆਂ ਜੌਨ ਅਬਰਾਹਮ ਦੀ ਫਿਲਮ ਰਾਅ ਟਿਕਟ ਖਿੜਕੀ 'ਤੇ ਕਮਾਈ ਦੇ ਨਵੇਂ ਰਿਕਾਰਡ ਬਣਾ ਸਕਦੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network