
ਅਦਾਕਾਰ ਜਾਨ ਅਬਰਾਹਿਮ (john abraham) ਦੀਆਂ ਵੀਡੀਓ ਤੇ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਹਨ । ਹਾਲ ਹੀ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ’ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ । ਵੀਡੀਓ ਵਿਚ ਜਾਨ (john abraham) ਅਚਾਨਕ ਹੀ ਆਪਣੇ ਪ੍ਰਸ਼ੰਸਕ ਦਾ ਮੋਬਾਈਲ ਖੋਹ ਲੈਂਦੇ ਹਨ ਅਤੇ ਉਸਨੂੰ ਲੈ ਕੇ ਅੱਗੇ ਚਲੇ ਜਾਂਦੇ ਹਨ ।

ਹੋਰ ਪੜ੍ਹੋ :
ਕੰਗਨਾ ਰਣੌਤ ਨੂੰ ਛੱਡ ਕੇ ਇਹਨਾਂ ਬਾਲੀਵੁੱਡ ਸਿਤਾਰਿਆਂ ਨੇ ਕਿਸਾਨ ਬਿੱਲ ਵਾਪਿਸ ਹੋਣ ’ਤੇ ਜਤਾਈ ਖੁਸ਼ੀ

ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹਨ ਕਿ ਦੋ ਲੜਕੇ ਸਕੂਟਰੀ 'ਤੇ ਬੈਠੇ ਨਜ਼ਰ ਆ ਰਹੇ ਹਨ, ਉਥੇ ਹੀ ਇਕ ਮੁੰਡਾ ਮੋਬਾਈਲ ਦੇ ਫਰੰਟ ਕੈਮਰੇ ਨਾਲ ਜਾਨ (john abraham) ਦਾ ਵੀਡੀਓ ਬਣਾ ਰਿਹਾ ਹੁੰਦਾ ਹੈ, ਇਸੇ ਦੌਰਾਨ ਜਾਨ ਉਸ ਦੇ ਕੋਲੋਂ ਲੰਘਦੇ ਹੋਏ ਉਨ੍ਹਾਂ ਦਾ ਮੋਬਾਈਲ ਖੋਹ ਲੈਂਦੇ ਹਨ । ਜਾਨ (john abraham) ਦੀ ਇਸ ਹਰਕੱਤ 'ਤੇ ਪਹਿਲਾਂ ਤਾਂ ਉਹ ਮੁੰਡੇ ਕਾਫ਼ੀ ਹੈਰਾਨ ਹੋ ਜਾਂਦੇ ਹੈ।
View this post on Instagram
ਫਿਰ ਜਦੋਂ ਜਾਨ (john abraham) ਉਨ੍ਹਾਂ ਦੇ ਮੋਬਾਈਲ ਉੱਤੇ ਬਣ ਰਹੇ ਵੀਡੀਓ ਵਿਚ ਇਕ ਛੋਟਾ ਜਿਹਾ ਮੈਸੇਜ ਰਿਕਾਰਡ ਕਰਦਾ ਹੈ ਤਾਂ ਉਹ ਖੁਸ਼ ਹੋ ਜਾਂਦੇ ਹੋ । ਜਾਨ ਕਹਿੰਦੇ ਹਨ, 'ਨਮਸਤੇ, ਤੁਸੀਂ ਲੋਕ ਠੀਕ ਹੋ ? ਇਹ ਮੇਰਾ ਮੇਰਾ ਦੋਸਤ ਹੈ ।' ਇਸ ਤੋਂ ਬਾਅਦ ਜਾਨ ਉਹ ਫੋਨ ਆਪਣੇ ਪ੍ਰਸ਼ੰਸਕਾਂ ਨੂੰ ਵਾਪਸ ਸੌਂਪ ਦਿੰਦੇ ਹਨ । ਜ਼ਿਕਰਯੋਗ ਹੈ ਕਿ ਜਾਨ (john abraham) ਦਾ ਇਹ ਵੀਡੀਓ ਇੰਟਰਨੈੱਟ ਉੱਤੇ ਆਉਂਦੇ ਹੀ ਛਾ ਗਿਆ ਹੈ। ਇਸ ਉੱਤੇ ਕੁਮੈਂਟ ਕਰ ਲਗਾਤਾਰ ਫੈਨਜ਼ ਜਾਨ ਦੀ ਤਾਰੀਫ਼ ਕਰ ਰਹੇ ਹੈ ।