14 ਜੂਨ ਨੂੰ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ, ਬਰਸੀ ਤੋਂ ਪਹਿਲਾਂ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਵੱਡਾ ਐਲਾਨ

written by Rupinder Kaler | May 27, 2021

14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਸਾਲ ਪੂਰਾ ਹੋ ਜਾਵੇਗਾ । ਜਿਸ ਨੂੰ ਲੈ ਕੇ ਸੁਸ਼ਾਂਤ ਦੀ ਭੈਣ ਨੇ ਇੱਕ ਟਵੀਟ ਕੀਤਾ ਹੈ ।ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਬੁੱਧ ਪੂਰਨਿਮਾ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ - ਮੈਂ ਜੂਨ ਦੇ ਮਹੀਨੇ ਦੌਰਾਨ ਸ਼ਾਂਤੀ ਲਈ ਪਹਾੜਾਂ 'ਤੇ ਰਹਾਂਗੀ। ਜਿੱਥੇ ਇੰਟਰਨੈਟ ਅਤੇ ਸੈਲ ਦੀ ਸੁਵਿਧਾ ਨਹੀਂ ਹੋਵੇਗੀ।

ਹੋਰ ਪੜ੍ਹੋ :

ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦਾ ਇਹ ਕਿਊਟ ਵੀਡੀਓ, ਗੋਲ-ਗੱਪਿਆਂ ਦਾ ਲੁਤਫ ਲੈਂਦੇ ਆਏ ਨਜ਼ਰ, ਦੇਖੋ ਵੀਡੀਓ

Sushant Rajput Sister Shweta Singh Kirti Requesting For A CBI Inquiry Pic Courtesy: Instagram

ਮੈਂ ਭਰਾ ਦੇ ਜਾਣ ਦਾ ਇਕ ਸਾਲ ਉਸਦੀਆਂ ਮਿੱਠੀਆਂ ਯਾਦਾਂ ਨਾਲ ਸ਼ਾਂਤੀ ਵਿਚ ਪਹਾੜਾਂ 'ਚ ਬਤੀਤ ਕਰਾਂਗੀ। ਹਾਲਾਂਕਿ, ਉਸਦਾ ਸਰੀਰ ਸਾਨੂੰ ਇਕ ਸਾਲ ਪਹਿਲਾਂ ਛੱਡ ਗਿਆ ਸੀ, ਪਰ ਜਿਹੜੀਆਂ ਕਦਰਾਂ ਕੀਮਤਾਂ ਲਈ ਉਹ ਖੜ੍ਹਾ ਰਿਹਾ, ਉਹ ਅੱਜ ਵੀ ਹਨ... ਬੁੱਧ ਪੂਰਨਿਮਾ 'ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ।

Ankita Lokhande Breaks Silence On Sushant Singh Rajput’s Death Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ 2020 ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਨਿਵਾਸ ‘ਤੇ ਮਿਲੀ ਸੀ। ਸੁਸ਼ਾਂਤ ਦੀ ਮੌਤ ਨਾਲ ਪੂਰੀ ਇੰਡਸਟਰੀ ਸਦਮੇ 'ਚ ਸੀ। ਮੁੰਬਈ ਪੁਲਿਸ ਨੇ ਪਹਿਲਾਂ ਜਾਂਚ ਨੂੰ ਖੁਦਕੁਸ਼ੀ ਵਜੋਂ ਸ਼ੁਰੂ ਕੀਤਾ ਸੀ, ਪਰ ਸੁਸ਼ਾਂਤ ਦੇ ਪਿਤਾ ਦੀ ਰਿਪੋਰਟ ਲਿਖਣ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ 'ਤੇ ਸੀਬੀਆਈ ਜਾਂਚ ਸ਼ੁਰੂ ਕੀਤੀ ਗਈ ਸੀ।

You may also like