ਕੇ.ਪੀ. ਧਾਲੀਵਾਲ ਦਾ ਨਵਾਂ ਗੀਤ ‘ਸਿੱਧਾ ਜ਼ਮੀਰ ਤੋਂ’ ਹੋਇਆ ਰਿਲੀਜ਼

written by Shaminder | February 16, 2021

ਕੇ.ਪੀ.ਧਾਲੀਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਸਿੱਧਾ ਜ਼ਮੀਰ ਤੋਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਾਟੀ ਚੀਮਾ ਵੱਲੋਂ ਲਿਖੇ ਗਏ ਹਨ ।ਮਿਊਜ਼ਿਕ ਭਾਈ ਮੰਨਾ ਸਿੰਘ ਨੇ ਦਿੱਤਾ ਹੈ ਅਤੇ ਗੀਤ ਨੂੰ ਹਰਫ ਚੀਮਾ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ‘ਚ ਪੰਜਾਬੀਆਂ ਵੱਲੋਂ ਦੇਸ਼ ਅਤੇ ਕੌਮ ਦੀ ਰੱਖਿਆ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । kp dhaliwal song ਇਸ ਦੇ ਨਾਲ ਹੀ ਕਿਸਾਨਾਂ ਦੇ ਅੰਦੋਲਨ ਨੂੰ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕੌਮਾਂਤਰੀ ਸਟਾਰ ਰਿਹਾਨਾ ਦੇ ਇੱਕ ਟਵੀਟ ਨੇ ਸਾਰੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਹੈ । ਹੋਰ ਪੜ੍ਹੋ : ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਗੈਰੀ ਸੰਧੂ, ਦੱਸਿਆ ‘ਹੁਣ ਕੋਈ ਨਹੀਂ ਪੁੱਛਦਾ ਰੋਟੀ ਖਾਧੀ ਕਿ ਨਹੀਂ’
kp new song ਪਰ ਬਾਲੀਵੁੱਡ ਵਾਲਿਆਂ ਦੇ ਜ਼ਮੀਰ ਏਨੇ ਕੁ ਮਰ ਚੁੱਕੇ ਹਨ ਕਿ ਉਨ੍ਹਾਂ ਨੇ ਇੱਕ ਲਫਜ਼ ਵੀ ਕਿਸਾਨਾਂ ਦੇ ਸਮਰਥਨ ‘ਚ ਨਹੀਂ ਬੋਲਿਆ, ਪਰ ਜਦੋਂ ਰਿਹਾਨਾ ਨੇ ਇੱਕ ਟਵੀਟ ਕੀਤਾ ਤਾਂ ਸਾਰੇ ਬਾਲੀਵੁੱਡ ਦੀ ਨੀਂਦ ਖੁੱਲ ਗਈ । kp ਇਸ ਗੀਤ ਨੂੰ ਕਿਸਾਨਾਂ ਨੂੰ ਡੈਡੀਕੇਟ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਗਾਇਕਾਂ ਨੇ ਕਿਸਾਨਾਂ ਦੇ ਸਮਰਥਨ ‘ਚ ਗੀਤ ਗਾਏ ਹਨ ।

 
View this post on Instagram
 

A post shared by Harf Cheema (ਹਰਫ) (@harfcheema)

 

0 Comments
0

You may also like