ਜੈਸਮੀਨ ਅਖ਼ਤਰ ਦਾ ਨਵਾਂ ਗੀਤ ‘ਕੱਬਾ ਜੱਟ’ ਹਰ ਪਾਸੇ ਪਾ ਰਿਹਾ ਹੈ ਧੱਕ

Written by  Rupinder Kaler   |  January 21st 2020 04:25 PM  |  Updated: January 21st 2020 04:25 PM

ਜੈਸਮੀਨ ਅਖ਼ਤਰ ਦਾ ਨਵਾਂ ਗੀਤ ‘ਕੱਬਾ ਜੱਟ’ ਹਰ ਪਾਸੇ ਪਾ ਰਿਹਾ ਹੈ ਧੱਕ

ਜੈਸਮੀਨ ਅਖਤਰ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਕੱਬਾ ਜੱਟ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਦਿਖਾਇਆ ਜਾ ਰਿਹਾ ਹੈ । ਗੀਤ ਦੇ ਬੋਲ ਪ੍ਰੀਤ ਮਾਨਸਾ ਨੇ ਲਿਖੇ ਹਨ ਜਦੋਂਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਏ.ਕੇ.ਐੱਸ ਨੇ । ਜੈਸਮੀਨ ਅਖਤਰ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B7iVkprlxYr/

ਇਸ ਤੋਂ ਪਹਿਲਾਂ ਉਹ 10 ਦਿਨ, ਬਰਥਡੇ, ਗੁੱਤ ਤੇ ਰੁਮਾਲ ਸਣੇ ਕਈ ਗੀਤ ਗਾ ਚੁੱਕੇ ਹਨ । ਉਨ੍ਹਾਂ ਦੇ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਹਨ ਅਤੇ ਉਹ ਵੀ ਆਪਣੀ ਭੈਣ ਗੁਰਲੇਜ਼ ਅਖਤਰ ਵਾਂਗ ਬੁਲੰਦ ਆਵਾਜ਼ ਦੇ ਮਾਲਕ ਹਨ ਤੁਸੀਂ ਵੀ ਉਨ੍ਹਾਂ ਦਾ ਨਵਾਂ ਗੀਤ ਸੁਣਨਾ ਚਾਹੁੰਦੇ ਹੋ ਤਾਂ ਦੇਖਦੇ ਰਹੋ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ' ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network