ਕਾਜਲ ਅਗਰਵਾਲ ਦੇ ਘਰ ਗੂੰਜੀ ਕਿਲਕਾਰੀ, ਅਦਾਕਾਰਾ ਨੇ ਦਿੱਤਾ ਬੇਟੇ ਨੂੰ ਜਨਮ

written by Pushp Raj | April 19, 2022

ਬਾਲੀਵੁੱਡ ਤੇ ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਅਤੇ ਉਸ ਦੇ ਪਤੀ ਗੌਤਮ ਕਿਚਲੂ ਮਾਤਾ-ਪਿਤਾ ਬਣ ਗਏ ਹਨ। ਇਸ ਜੋੜੀ ਦੇ ਘਰ ਇੱਕ ਪਿਆਰੇ ਜਿਹੇ ਬੇਟੇ ਨੇ ਜਨਮ ਲਿਆ ਹੈ।

ਮੀਡੀਆ ਰਿਪੋਰਟਸ ਦੇ ਮੁਤਾਬਕ ਕਾਜਲ ਅਗਰਵਾਲ ਅਤੇ ਉਸ ਦੇ ਪਤੀ, ਗੌਤਮ ਕਿਚਲੂ ਮਾਪੇ ਬਣ ਗਏ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਬੱਚੇ ਦਾ ਸਵਾਗਤ ਕੀਤਾ ਹੈ। ਜੋੜੇ ਨੇ ਅਜੇ ਤੱਕ ਇਸ ਖ਼ਬਰ ਦਾ ਐਲਾਨ ਨਹੀਂ ਕੀਤਾ ਹੈ, ਹਾਲਾਂਕਿ, ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਬਹੁਤ ਖੁਸ਼ ਹਨ।

ਦੱਸ ਦਈਏ ਕਿ ਇਸ ਜੋੜੀ ਨੇ ਇਸ ਸਾਲ ਜਨਵਰੀ ਵਿੱਚ ਆਪਣੀ ਪਹਿਲੀ ਪ੍ਰੈਗਨੈਂਸੀ ਦਾ ਖੁਲਾਸਾ ਕੀਤਾ ਸੀ। ਆਪਣੀ ਪਹਿਲੀ ਪ੍ਰੈਗਨੈਂਸੀ ਨੂੰ ਲੈ ਕੇ ਕਾਜਲ ਅਗਰਵਾਲ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਤੇ ਉਸ ਦੇ ਪਤੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹਨ।

ਪ੍ਰੈਗਨੈਂਸੀ ਦੇ ਦੌਰਾਨ ਕਾਜਲ ਅਗਰਵਾਲ ਲਗਾਤਾਰ ਸੋਸ਼ਲ ਮੀਡੀਆ 'ਤੇ ਐਕਟਿਵ ਰਹੀ ਉਹ ਆਪਣੇ ਫੈਨਜ਼ ਨੂੰ ਆਪਣੀ ਪ੍ਰੈਗਨੈਂਸੀ ਡਾਇਰੀ ਤੇ ਤਜ਼ਰਬੇ ਤੋਂ ਜਾਣੂ ਕਰਵਾਉਂਦੀ ਰਹੀ। ਇਸ ਦੌਰਾਨ ਕਾਜਲ ਨੇ ਕਈ ਨਵੇਂ ਫੋਟੋਸ਼ੂਟਸ ਵੀ ਕਰਵਾਏ।

ਇਸ ਤੋਂ ਪਹਿਲਾਂ ਕਾਜਲ ਅਗਰਵਾਲ ਨੇ 24 ਫਰਵਰੀ ਨੂੰ ਆਪਣੇ ਬੇਬੀ ਸ਼ਾਵਰ ਦੀਆਂ ਖੂਬਸੂਰਤ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਦੇ ਵਿੱਚ ਮੌਮ ਟੂ ਬੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ. ਬੇਬੀ ਸ਼ਾਵਰ ਦੇ ਮੌਕੇ 'ਤੇ ਲਾਲ ਸਾੜੀ 'ਚ ਸਜੀ ਕਾਜਲ ਬੇਹੱਦ ਹੀ ਖੂਬਸੂਰਤ ਲੱਗ ਰਹੀ ਸੀ।

ਹੋਰ ਪੜ੍ਹੋ : ਵੇਖੋ ਕਿੰਝ ਨਿੱਕੀ ਜਿਹੀ ਬੱਚੀ ਨੇ ਜੰਮੂ-ਕਸ਼ਮੀਰ 'ਚ ਬਰਫ ਨਾਂ ਵੇਖ ਪਾਉਣ 'ਤੇ ਇੰਝ ਜ਼ਾਹਿਰ ਕੀਤੀ ਨਾਰਾਜ਼ਗੀ, ਵੀਡੀਓ ਹੋਈ ਵਾਇਰਲ

ਕਾਜਲ ਅਗਰਵਾਲ ਤੇ ਗੌਤਮ ਕਿਚਲੂ ਦੇ ਘਰ ਬੇਟੇ ਦੇ ਜਨਮ ਦੀ ਖ਼ਬਰ ਸੁਣਦੇ ਹੀ ਕਈ ਬਾਲੀਵੁੱਡ ਤੇ ਟੌਲੀਵੁੱਡ ਸੈਲੇਬਸ ਇਸ ਕਪਲ ਨੂੰ ਮਾਤਾ ਪਿਤਾ ਬਨਣ 'ਤੇ ਵਧਾਈ ਦੇ ਰਹੇ ਹਨ। ਬਾਲੀਵੁੱਡ ਸੈਲੇਬਸ ਸਣੇ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਨੂੰ ਬੱਚੇ ਦੇ ਜਨਮ ਦੀ ਵਧਾਈ ਦੇ ਰਹੇ ਹਨ।

You may also like