ਕਾਜੋਲ ਨੇ ਫਿਲਮ 'ਬਾਜ਼ੀਗਰ' ਨਾਲ ਜੁੜਿਆ ਕਿੱਸਾ ਸੁਣਾਇਆ, ਫ਼ਿਲਮ ਦੇ ਸੈੱਟ ’ਤੇ ਸ਼ਾਹਰੁਖ ਖ਼ਾਨ ਨੇ ਕਾਜੋਲ ਨਾਲ ਕੀਤੀ ਸੀ ਇਸ ਤਰ੍ਹਾਂ ਦੀ ਹਰਕਤ

written by Rupinder Kaler | June 23, 2021

ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਜੋੜੀ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਦੋਵਾਂ ਦੀ ਜੋੜੀ ਆਨਸਕ੍ਰੀਨ ਤਾਂ ਹਿੱਟ ਹੈ ਹੀ ਪਰ ਆਫਸਕ੍ਰੀਨ ਵੀ ਦੋਵੇਂ ਬਹੁਤ ਚੰਗੇ ਦੋਸਤ ਹਨ। ਦੋਵੇਂ ਪਹਿਲੀ ਫਿਲਮ 'ਬਾਜ਼ੀਗਰ' ਦੇ ਸੈੱਟ 'ਤੇ ਮਿਲੇ ਸਨ। ਸ਼ੁਰੂ ਸ਼ੁਰੂ ਵਿੱਚ ਕਾਜੋਲ ਨੂੰ ਸ਼ਾਹਰੁਖ ਦਾ ਸੁਭਾਅ ਵਧੀਆ ਨਹੀਂ ਸੀ ਲੱਗਦਾ । ਜਿਸ ਦਾ ਜ਼ਿਕਰ ਕਾਜੋਲ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਇੰਟਰਵਿਊ ਵਿਚ ਫਿਲਮ ‘ਬਾਜ਼ੀਗਰ’ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸ ਨੇ ਸ਼ਾਹਰੁਖ ਖ਼ਾਨ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਹੋਰ ਪੜ੍ਹੋ : ਕਿਸਾਨਾਂ ਦੀ ਮਦਦ ਕਰ ਰਹੇ ਇਸ ਭਰਾ ਦੇ ਹੱਕ ‘ਚ ਆਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ’

Pic Courtesy: Instagram
ਕਾਜੋਲ ਨੇ ਦੱਸਿਆ, 'ਨਵੇਂ ਸਾਲ ਦੇ ਜਸ਼ਨ ਤੋਂ ਬਾਅਦ, ਫਿਲਮ ਦੀ ਸ਼ੂਟਿੰਗ 1 ਜਨਵਰੀ ਨੂੰ ਰੱਖੀ ਗਈ ਸੀ। ਜਦੋਂ ਮੈਂ ਫਿਲਮ 'ਬਾਜ਼ੀਗਰ' ਦੇ ਸੈੱਟ 'ਤੇ ਪਹੁੰਚੀ ਤਾਂ ਸਾਰਿਆਂ ਨੇ ਕਾਲੇ ਰੰਗ ਦੀਆਂ ਐਨਕਾਂ ਪਾਈਆਂ ਹੋਈਆਂ ਸਨ। ਸ਼ਾਹਰੁਖ ਖ਼ਾਨ ਵੀ ਉਥੇ ਮੌਜੂਦ ਸਨ। ਇਸ ਦੌਰਾਨ ਸ਼ਾਹਰੁਖ ਨਸ਼ੇ ਦੀ ਹਾਲਤ 'ਚ ਸੀ। ਰਾਤ ਨੂੰ ਸਾਰੇ ਪਾਰਟੀ ਤੋਂ ਬਾਅਦ ਆਏ ਸੀ। ਹਮੇਸ਼ਾ ਵਾਂਗ, ਮੈਂ ਬੱਸ ਗੱਲਾਂ ਕਰ ਰਹੀ ਸੀ। ਮੈਂ ਉਸ ਸਮੇਂ ਬਹੁਤ ਤੇਜ਼ੀ ਨਾਲ ਗੱਲ ਕਰ ਰਹੀ ਸੀ ਅਤੇ ਮੈਨੂੰ ਟੋਕਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ।
Kajol Pic Courtesy: Instagram
ਸਾਨੂੰ ਇਕ ਸੀਨ ਸ਼ੂਟ ਕਰਨਾ ਪਿਆ। ਬਾਜ਼ੀਗਰ 'ਚ ਅਦਾਕਾਰ ਦਿਲੀਪ ਤਾਹਿਲ ਨੇ ਸਾਡੇ ਪਿਤਾ ਦੀ ਭੂਮਿਕਾ ਨਿਭਾਈ ਸੀ ਤੇ ਅਸੀਂ ਇਹ ਸੀ ਸ਼ੂਟ ਕਰਨਾ ਸੀ ਜਿਸ 'ਚ ਅਸੀਂ ਟੇਬਲ ਸਾਹਮਣੇ ਬੈਠੇ ਹਾਂ। ਸੀਨ ਵਿਚ, ਦਿਲੀਪ ਤਾਹਿਲ ਅਤੇ ਮੈਨੂੰ ਦੋਵਾਂ ਨੂੰ ਹੀ ਇਸ ਸੀਨ ਵਿਚ ਥੋੜਾ ਪਰੇਸ਼ਾਨ ਨਜ਼ਰ ਆਉਣਾ ਸੀ।
Pic Courtesy: Instagram
ਇਸਦੇ ਨਾਲ ਹੀ ਅਸੀਂ ਡਾਇਲਾਗ ਬੋਲਣਾ ਸੀ ਤਾਂ ਮੈਂ ਸ਼ਾਹਰੁਖ ਨੂੰ ਕਿਹਾ ਕਿ ਤੁਹਾਡਾ ਡਾਇਲਾਗ ਹੈ ਬੋਲੋ। ਇਸ 'ਤੇ ਉਹ ਮੈਨੂੰ ਚੀਕਦੇ ਹੋਏ ਕiਹੰਦੇ ਹਨ 'ਸ਼ਟਅਪ ਪਲੀਜ਼'। ਇਸ ਤੋਂ ਬਾਅਦ ਮੈਂ ਕਿਹਾ ਕਿ ਇਹ ਬਹੁਤ ਰੂਡ ਹੈ। ਇਸੇ ਜਗ੍ਹਾ ਤੋਂ ਸਾਡੀ ਦੋਸਤੀ ਦੀ ਸ਼ੁਰੂਆਤ ਹੋਈ, ਇਸ ਲਈ ਸ਼ਾਹਰੁਖ ਨੇ ਕਦੇ ਗੱਲ ਕਰਨੀ ਬੰਦ ਨਹੀਂ ਕੀਤੀ।'

0 Comments
0

You may also like