‘ਕਲੀ ਜੋਟਾ’ ਫ਼ਿਲਮ ਦਾ ਗੀਤ ‘ਕੋਇਲਾਂ ਕੂਕਦੀਆਂ’ ਰਿਲੀਜ਼, ਪ੍ਰਸ਼ੰਸਕ ਲੁਟਾ ਰਹੇ ਖੂਬ ਪਿਆਰ

Written by  Shaminder   |  January 28th 2023 05:41 PM  |  Updated: January 28th 2023 05:41 PM

‘ਕਲੀ ਜੋਟਾ’ ਫ਼ਿਲਮ ਦਾ ਗੀਤ ‘ਕੋਇਲਾਂ ਕੂਕਦੀਆਂ’ ਰਿਲੀਜ਼, ਪ੍ਰਸ਼ੰਸਕ ਲੁਟਾ ਰਹੇ ਖੂਬ ਪਿਆਰ

ਫ਼ਿਲਮ 'ਕਲੀ ਜੋਟਾ' (Kali Jotta) ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹੁਣ ਇਸ ਫ਼ਿਲਮ ਦਾ ਨਵਾਂ ਗੀਤ ‘ਕੋਇਲਾਂ ਕੂਕਦੀਆਂ’ (Koyelan Kookdiyan)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਹਰਿੰਦਰ ਕੌਰ ਅਤੇ ਅੰਬਰ ਨੇ ਲਿਖੇ ਹਨ ਅਤੇ ਆਪਣੀਆਂ ਆਵਾਜ਼ਾਂ ਦੇ ਨਾਲ ਸ਼ਿੰਗਾਰਿਆ ਹੈ ਰਜ਼ਾ ਹੀਰ (Rza Heer) ਨੇ । ਇਸ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Neeru Bajwa , image Source : Youtube

ਹੋਰ ਪੜ੍ਹੋ : ਯੁਵਰਾਜ ਸਿੰਘ ਦੇ ਬੇਟੇ ਦੇ ਜਨਮ ਦਿਨ ‘ਤੇ ਸੰਸਥਾ ਨੇ ਵੰਡਿਆ ਗਰੀਬ ਬੱਚਿਆਂ ਨੂੰ ਮੁਫਤ ਭੋਜਨ, ਵੇਖੋ ਵੀਡੀਓ

‘ਕਲੀ ਜੋਟਾ’ ਦੇ ਗੀਤ ‘ਰੁਤਬਾ’ ਨੂੰ ਵੀ ਕੀਤਾ ਗਿਆ ਪਸੰਦ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੇ ਗੀਤ ‘ਰੁਤਬਾ’ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਹ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ । ਇਸ ਗੀਤ ਨੂੰ ਸਤਿੰਦਰ ਸਰਤਾਜ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

neeru bajwa and satinder sartaaj movie kali jotta image source: Instagram

ਹੋਰ ਪੜ੍ਹੋ : ਤਸਵੀਰ ‘ਚ ਧਰਮਿੰਦਰ ਦੇ ਨਾਲ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ !

ਇਸ ਤੋਂ ਇਲਾਵਾ ‘ਨਾਚ’ ਗੀਤ ਨੂੰ ਵੀ ਪ੍ਰਸ਼ੰਸਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਗੀਤ ਨੂੰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ‘ਤੇ ਫ਼ਿਲਮਾਇਆ ਗਿਆ ਸੀ । ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ ‘ਚ ਹੋਣਗੇ ।

Neeru Bajwa ,.

ਫ਼ਿਲਮ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਚੁਲਬੁਲੇ ਸੁਭਾਅ ਨੂੰ ਵੇਖ ਕੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਇਹ ਫ਼ਿਲਮ ਸ਼ਾਇਦ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ ।ਪਰ ਅਜਿਹਾ ਨਹੀਂ ਹੈ ਇਹ ਫ਼ਿਲਮ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਨੂੰ ਉਜਾਗਰ ਕਰੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network