ਅਦਾਕਾਰਾ ਕਲਕੀ ਕੋਚਲਿਨ ਦੇ ਘਰ ਧੀ ਨੇ ਜਨਮ ਲਿਆ,ਧੀ ਦੀ ਇਹ ਖ਼ਾਸ ਤਸਵੀਰ ਕੀਤੀ ਸਾਂਝੀ

Written by  Shaminder   |  February 10th 2020 01:50 PM  |  Updated: February 10th 2020 01:50 PM

ਅਦਾਕਾਰਾ ਕਲਕੀ ਕੋਚਲਿਨ ਦੇ ਘਰ ਧੀ ਨੇ ਜਨਮ ਲਿਆ,ਧੀ ਦੀ ਇਹ ਖ਼ਾਸ ਤਸਵੀਰ ਕੀਤੀ ਸਾਂਝੀ

ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ ।ਧੀ ਦੇ ਜਨਮ ਨੂੰ ਲੈ ਕੇ ਉਹ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਨੇ ਆਪਣੀ ਨਵਜਨਮੀ ਬੱਚੀ ਦੇ ਫੁੱਟ ਪ੍ਰਿੰਟਸ ਸ਼ੇਅਰ ਕੀਤੇ ਨੇ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਧੀ ਦੇ ਨਾਂਅ ਦਾ ਵੀ ਖੁਲਾਸਾ ਕੀਤਾ ਹੈ ।ਅਦਾਕਾਰਾ ਨੇ ਆਪਣੀ ਧੀ ਦੇ ਜਨਮ ਦਿਨ 'ਤੇ ਵਧਾਈ ਦੇਣ ਵਾਲਿਆਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।

ਹੋਰ ਵੇਖੋ:ਬਾਲੀਵੁੱਡ ਦੀ ਇਸ ਅਦਾਕਾਰਾ ਦੇ ਪੜਦਾਦਾ ਸਨ Eiffel Tower ਦੇ ਮੁੱਖ ਇੰਜੀਨੀਅਰ

https://www.instagram.com/p/B8WQDTEBoXT/

ਉਨ੍ਹਾਂ ਦੱਸਿਆ ਕਿ ਇੱਕ ਔਰਤ ਦੁੱਖਾਂ ਦੇ ਨਾਲ ਬੱਚੇ ਨੂੰ ਜਨਮ ਦਿੰਦੀ ਹੈ ਤੇ ਇਸਦੇ ਬਾਵਜੂਦ ਵੀ ਉਸ ਨੂੰ ਉਹ ਸਨਮਾਨ ਨਹੀਂ ਮਿਲਦਾ, ਜਿਸਦੀ ਉਹ ਹੱਕਦਾਰ ਹੈ। ਬੱਚੇ ਨੂੰ ਜਨਮ ਦੇਣ ਦੀ ਪ੍ਰਕਿਰਿਆ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

https://www.instagram.com/p/B6ZzeVaBgr3/

ਕਲਕੀ ਨੇ ਬੀਤੇ 9ਮਹੀਨਿਆਂ ਦੇ ਆਪਣੇ ਅਹਿਸਾਸ ਨੂੰ ਵਿਸਥਾਰ ਨਾਲ ਦੱਸਦਿਆਂ ਇੱਕ ਪੋਸਟ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ।ਇਸ ਤੋਂ ਪਹਿਲਾਂ ਕਲਕੀ ਨੇ ਫਿਲਮ ਡਾਇਰੈਕਟਰ ਅਨੁਰਾਗ ਕਸ਼ਿਅਪ ਨਾਲ ਵਿਆਹ ਕਰਵਾਇਆ ਸੀ। ਪਰ ਬਾਅਦ 'ਚ ਦੋਨਾਂ ਨੇ ਤਲਾਕ ਲੈ ਲਿਆ ਸੀ। ਇਸਦੇ ਬਾਵਜੂਦ ਵੌ ਦੋਨੋਂ ਇੱਕ ਦੂਸਰੇ ਦੇ ਚੰਗੇ ਦੋਸਤ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network