ਗਾਇਕ ਕਮਲ ਖ਼ਾਨ ਬੱਝੇ ਵਿਆਹ ਦੇ ਬੰਧਨ ਵਿੱਚ, ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਹੋ ਰਹੀਆਂ ਹਨ ਵਾਇਰਲ

Written by  Rupinder Kaler   |  February 29th 2020 10:35 AM  |  Updated: February 29th 2020 10:35 AM

ਗਾਇਕ ਕਮਲ ਖ਼ਾਨ ਬੱਝੇ ਵਿਆਹ ਦੇ ਬੰਧਨ ਵਿੱਚ, ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਹੋ ਰਹੀਆਂ ਹਨ ਵਾਇਰਲ

ਮਸ਼ਹੂਰ ਪੰਜਾਬੀ ਗਾਇਕ ਕਮਲ ਖ਼ਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਬੀਤੇ ਦਿਨ ਉਹਨਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਸੀ, ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਹਾਜ਼ਰੀ ਲਗਵਾਈ । ਇਸ ਰਿਸ਼ੈਪਸਨ ਪਾਰਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵਿੱਚ ਨਵੀਂ ਵਿਆਹੀ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਕਮਲ ਖ਼ਾਨ ਤੇ ਉਹਨਾਂ ਦੀ ਪਤਨੀ ਕਾਫੀ ਜੱਚ ਰਹੇ ਹਨ । ਹਰ ਇੱਕ ਦੀਆਂ ਨਜ਼ਰਾਂ ਇਸ ਜੋੜੀ ’ਤੇ ਟਿਕੀਆਂ ਹੋਈਆਂ ਹਨ ।

ਕੁਝ ਹੋਰ ਤਸਵੀਰਾਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਦਿਖਾਈ ਦੇ ਹਰ ਹਨ । ਹਰ ਕੋਈ ਵਿਆਹ ਦੀ ਇਸ ਪਾਰਟੀ ਨੂੰ ਖੂਬ ਇਨਜੁਆਏ ਕਰ ਰਿਹਾ ਹੈ । ਉਨ੍ਹਾਂ ਦੀ ਰਿਸੈਪਸ਼ਨ 'ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਜਿਸ 'ਚ ਮਾਸ਼ਾ ਅਲੀ, ਫਿਰੋਜ਼ ਖ਼ਾਨ, ਮਾਸਟਰ ਸਲੀਮ, ਗਗਨ ਕੋਕਰੀ ਸਣੇ ਕਈ ਗਾਇਕਾਂ ਨੇ ਪਹੁੰਚ ਕੇ ਰੌਣਕਾਂ ਲਗਾਈਆਂ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕਮਲ ਖ਼ਾਨ ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ ਜਿਸ ਨੇ ਆਪਣੀ ਮਿਹਨਤ ਨਾਲ ਇਸ ਇੰਡਸਟਰੀ ਵਿੱਚ ਨਾਂਅ ਬਣਾਇਆ ਹੈ ।

ਉਹਨਾਂ ਦੇ ਗਾਇਕੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕਮਲ ਖਾਨ ਨੇ ਸੰਗੀਤ ਦੀਆਂ ਬਰੀਕੀਆਂ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਮਾਤਾ ਸਰਬਜੀਤ ਕੌਰ ਤੋਂ ਸਿੱਖੀਆਂ ਸਨ।

ਕਮਲ ਖ਼ਾਨ ਨੇ ਪੜ੍ਹਾਈ ਦੀ ਥਾਂ ਸੰਗੀਤ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਜਿਸ ਕਰਕੇ ਉਹ ਅੱਜ ਸੰਗੀਤ ਦੀ ਦੁਨੀਆਂ ਦਾ ਵਧੀਆ ਗਾਇਕ ਹੈ। ਕਮਲ ਖ਼ਾਨ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਦੇ ਸੁਰਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਸੰਗੀਤਕ ਸਫ਼ਰ ਦੇ ਸ਼ੁਰੂਆਤੀ ਦਿਨਾਂ ਵਿੱਚ ਕਮਲ ਖ਼ਾਨ ਨੂੰ ਆਪਣੇ ਪਿਤਾ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਪਰ ਕਮਲ ਦੀ ਮਾਂ ਦੀ ਹੱਲਾਸ਼ੇਰੀ ਨੇ ਉਸ ਨੂੰ ਗਾਇਕ ਬਣਾ ਦਿੱਤਾ। ਕਮਲ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਕਮਲ ਖਾਨ ਦੇ ਗਾਣਿਆਂ ਦੀ ਅਵਾਜ਼ ਗੂੰਜਦੀ ਹੈ। ਉਸ ਨੇ ਪਹਿਲੀ ਵਾਰ ਫ਼ਿਲਮ ‘ਤੀਸ ਮਾਰ ਖਾਨ’ ‘ਚ ‘ਵੱਲ੍ਹਾ ਵੱਲ੍ਹਾ’ ਗੀਤ ਗਾਇਆ ਸੀ।

ਇਸੇ ਤਰ੍ਹਾਂ ‘ਡਰਟੀ ਪਿਕਚਰ’ ‘ਚ ‘ਇਸ਼ਕ ਸੂਫੀਆਨਾ’, ਫ਼ਿਲਮ ‘ਯਾਰਾਂ ਦੇ ਯਾਰ’ ‘ਚ ‘ਫਰਾਰ’ ਤੇ ‘ਮੌਜਾਂ’ ਵਰਗੇ ਗੀਤ ਗਾ ਕੇ ਸੰਗੀਤ ਜਗਤ ਵਿੱਚ ਧਾਕ ਜਮਾਈ ਹੈ ਤੇ ਅਸੀਂ ਆਸ ਕਰਦੇ ਹਾ ਕਿ ਕਮਲ ਖਾਨ ਇਸੇ ਤਰ੍ਹਾਂ ਹਿੱਟ ਗੀਤ ਦਿੰਦੇ ਰਹਿਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network