ਗਾਇਕ ਕਮਲਹੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਆਪਣੀਆਂ ਗੱਲਾਂ ਨਾਲ ਹਰ ਕਿਸੇ ਦੇ ਪਾ ਰਹੇ ਢਿੱਡੀਂ ਪੀੜਾਂ

Written by  Rupinder Kaler   |  June 03rd 2020 02:58 PM  |  Updated: June 03rd 2020 02:58 PM

ਗਾਇਕ ਕਮਲਹੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਆਪਣੀਆਂ ਗੱਲਾਂ ਨਾਲ ਹਰ ਕਿਸੇ ਦੇ ਪਾ ਰਹੇ ਢਿੱਡੀਂ ਪੀੜਾਂ

ਗਾਇਕ ਕਮਲਹੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।ਉਹ ਆਪਣੀਆਂ ਹਾਸੋ-ਹੀਣੀਆਂ ਗੱਲਾਂ ਦੇ ਨਾਲ ਮੌਜੂਦ ਲੋਕਾਂ ਦੇ ਢਿੱਡੀਂ ਪੀੜਾਂ ਪਾ ਰਹੇ ਨੇ । ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਦਰਅਸਲ ਇਸ ਵੀਡੀਓ ‘ਚ ਕਮਲਹੀਰ ਖੂਬ ਹਾਸੇ ਮਜ਼ਾਕ ਦੇ ਮੂਡ ‘ਚ ਨਜ਼ਰ ਆ ਰਹੇ ਨੇ ਅਤੇ ਕਿਸੇ ਦੀ ਨਕਲ ਉਤਾਰ ਰਹੇ ਨੇ ।

https://www.instagram.com/p/CAzLoUOJx5H/

ਕਮਲਹੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/CAmPPEhJGaP/

ਉਹ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਦੇ ਖੇਤਰ ‘ਚ ਹਨ ਅਤੇ ਉਨ੍ਹਾਂ ਦੇ ਭਰਾ ਮਨਮੋਹਨ ਵਾਰਿਸ ਅਤੇ ਸੰਗਤਾਰ ਨੇ ਵੀ ਇੰਡਸਟਰੀ ‘ਚ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਹੈ ।ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪੰਜਾਬੀ ਵਿਰਸਾ ਕਾਫੀ ਮਕਬੂਲ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network