ਕਮਲਜੀਤ ਨੀਰੂ ਦੇ ਬੇਟੇ ਦਾ ਹੋਇਆ ਵਿਆਹ, ਗਾਇਕਾ ਅਮਰ ਨੂਰੀ ਨੇ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

written by Shaminder | October 31, 2022 10:38am

ਕਮਲਜੀਤ ਨੀਰੂ (Kamaljit Neeru) ਦੇ ਪੁੱਤਰ (Son) ਸਾਰੰਗ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ਦੀਆਂ ਕੁਝ ਤਸਵੀਰਾਂ ਗਾਇਕਾ ਅਮਰ ਨੂਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ਤੋਂ ਬਾਅਦ ਗਾਇਕਾ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ । ਦੱਸ ਦਈਏ ਕਿ ਅਮਰ ਨੂਰੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਅਮਰ ਨੂਰੀ ਦੇ ਪੁੱਤਰ ਸਾਰੰਗ ਦਾ ਵਿਆਹ ਹੋ ਗਿਆ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਅਮਰ ਨੂਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓਜ਼ ਸਾਂਝੇ ਕਰਕੇ ਇਸ ਬਾਰੇ ਖੁਲਾਸਾ ਕੀਤਾ ਹੈ ।

Amar noori with son Image Source : Instagram

ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਵੀਡੀਓ ਸਾਂਝਾ ਕੀਤਾ, ਦੱਸਿਆ ਗੁਰਬਾਣੀ ‘ਚ ਹੈ ਕਿੰਨੀ ਤਾਕਤ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਮਰ ਨੂਰੀ ਨੇ ਗਾਇਕਾ ਕਮਲਜੀਤ ਨੀਰੂ ਨੂੰ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੁਬਾਰਕਾਂ ਕਮਲਜੀਤ ਨੀਰੂ ਦੀਦੀ ਅਤੇ ਸੁਖਬੀਰ ਮਾਂਗਟ ਵੀ ਜੀ ਨੂੰ ਨਵ ਸਾਰੰਗਗੀਤ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ।

Saranggeet-m image Source : Instagram

ਹੋਰ ਪੜ੍ਹੋ : ਕਪਿਲ ਸ਼ਰਮਾ ਦੀਆਂ ਪਤਨੀ ਗਿੰਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ ਵਾਇਰਲ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦੋਨਾਂ ਦਾ ਰੋਮਾਂਟਿਕ ਅੰਦਾਜ਼

ਜੋੜੀ ਸਦਾ ਸਲਾਮਤ ਰਹੇ। ਵਾਹਿਗੁਰੂ ਜੀ ਆਪਣੀ ਮਿਹਰ ਵਾਲਾ ਹੱਥ ਹਮੇਸ਼ਾ ਇਸ ਜੋੜੀ ਦੇ ਸਿਰ ‘ਤ ਬਣਿਆ ਰਹੇ’।ਇਸ ਤੋਂ ਇਲਾਵਾ ਅਮਰ ਨੂਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਦੋਵੇਂ ਜਣੀਆਂ ਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

Kamaljit Neeru Son Image source : Instagram

ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੁੰ ਵੇਖਣ ਤੋਂ ਬਾਅਦ ਹਰ ਕੋਈ ਵਧਾਈ ਦੇ ਰਿਹਾ ਹੈ । ਦੋਵੇਂ ਗਾਇਕਾ ਇਸ ਵੀਡੀਓਜ਼ ‘ਚ ਕਾਫੀ ਖੁਸ਼ ਦਿਖਾਈ ਦੇ ਰਹੀਆਂ ਹਨ ਅਤੇ ਕੁਝ ਵੈਬਸਾਈਟ ਦੇ ਵੱਲੋਂ ਵੀ ਸਾਰੰਗ ਦੇ ਵਿਆਹ ਦੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ।

 

View this post on Instagram

 

A post shared by Amar Noori (@amarnooriworld)

You may also like