ਜਿੰਨ੍ਹਾਂ ਟਾਈਮ ਰੁਪਏ ਨਹੀਂ ਮੁੱਕਦੇ , ਮੈਂ ਨਹੀਂ ਮੁੜਦਾ - ਕੈਂਬੀ ਰਾਜਪੁਰੀਆ

written by Aaseen Khan | January 03, 2019

ਜਿੰਨ੍ਹਾਂ ਟਾਈਮ ਰੁਪਏ ਨਹੀਂ ਮੁੱਕਦੇ , ਮੈਂ ਨਹੀਂ ਮੁੜਦਾ - ਕੈਂਬੀ ਰਾਜਪੁਰੀਆ : ਸਾਲ 2018 ਆਪਣੇ ਨਾਲ ਚੰਗੇ ਮਾੜੇ ਪਲ ਲੈ ਕੇ ਚਲਿਆ ਗਿਆ ਹੈ। ਕਿਸੇ ਸਿਤਾਰੇ ਲਈ ਪਿਛਲਾ ਸਾਲ ਚੰਗਾ ਰਿਹਾ ਅਤੇ ਕਿਸੇ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿੰਨ੍ਹਾਂ ਲਈ 2018 'ਚ ਮੁਸ਼ਕਿਲਾਂ ਆਈਆਂ ਉਹਨਾਂ 'ਚੋਂ ਇੱਕ ਪੰਜਾਬੀ ਸਿਤਾਰੇ ਹਨ ਗਾਇਕ ਕੈਂਬੀ ਰਾਜਪੁਰੀਆ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਖੁਦ ਕੈਂਬੀ ਰਾਜਪੁਰੀਆ  ਕਹਿ ਰਹੇ ਹਨ। ਕੈਂਬੀ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ  ਵੀਡੀਓ ਸਾਂਝੇ ਕੀਤੇ ਸਨ , ਜਿੰਨ੍ਹਾਂ 'ਚ ਉਹ 2018 ਦੇ ਮੁਸ਼ਕਿਲ ਭਰੇ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ।

https://www.instagram.com/p/BsCFTnMnmyQ/
ਕੈਂਬੀ ਰਾਜਪੁਰੀਆ ਨੂੰ ਪਿਛਲੇ ਸਾਲ ਕਿਸੇ ਕਾਰਨਾਂ ਕਰਕੇ ਕੈਨੇਡਾ ਤੋਂ ਡਿਪੋਟ ਕਰ ਦਿੱਤਾ ਗਿਆ ਸੀ , ਜਿਸ ਦਾ ਜ਼ਿਕਰ ਉਹ ਇਸ ਵੀਡੀਓ 'ਚ ਕਰ ਰਹੇ ਹਨ। ਉਹਨਾਂ ਇੱਕ ਹੋਰ ਘਟਨਾ ਬਾਰੇ ਦੱਸਿਆ ਜਿਸ 'ਚ ਕੈਂਬੀ ਨਿਊਜ਼ੀਲੈਂਡ ਜਾਣ ਦੀ ਤਿਆਰੀ 'ਚ ਸਨ ਪਰ ਮੌਕੇ 'ਤੇ ਉਹਨਾਂ ਨੂੰ ਮਨਾਂ ਕਰ ਦਿੱਤਾ ਗਿਆ। ਕੈਂਬੀ ਨੇ ਪੱਕਾ ਇਰਾਦਾ ਕੀਤਾ ਹੈ ਕਿ ਉਹ ਕੈਨੇਡਾ ਜ਼ਰੂਰ ਜਾਣਗੇ ਕਿਉਂਕਿ ਬਰੈਂਪਟਨ ਨਾਲ ਉਹਨਾਂ ਦਾ ਬਹੁਤ ਹਿਸਾਬ ਕਿਤਾਬ ਬਾਕੀ ਹੈ।

https://www.instagram.com/p/BsEXgFqnqnh/
ਖਾਸ ਗੱਲ ਇਹ ਹੈ ਕਿ ਕੈਂਬੀ ਆਪਣਾ ਨਵਾਂ ਸਾਲ ਭਾਰਤ 'ਚ ਨਹੀਂ ਸਗੋਂ ਯੌਰਪ ਦੇ ਨਿਹਾਇਤੀ ਖੂਬਸੂਰਤ ਦੇਸ਼ ਇਟਲੀ 'ਚ ਮਨਾਂ ਰਹੇ ਹਨ। ਕੈਂਬੀ ਦਾ ਕਹਿਣਾ ਕਿ ਉਹ ਹੁਣ ਉਨ੍ਹਾਂ ਸਮਾਂ ਵਾਪਿਸ ਨਹੀਂ ਆਉਣ ਵਾਲੇ ਜਿੰਨ੍ਹਾਂ ਸਮਾਂ ਉਹਨਾਂ ਕੋਲ ਸਾਰੇ ਰੁਪਏ ਨਹੀਂ ਮੁੱਕ ਜਾਂਦੇ। ਕੈਂਬੀ ਕਹਿ ਰਹੇ ਹਨ ਕਿ ਉਹ ਸਾਲ 2019 ਦਾ ਜਸ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਟਲੀ 'ਚ ਮਨਾ ਰਹੇ ਹਨ।

https://www.instagram.com/p/BsIrvx_nqfq/

ਹੋਰ ਪੜ੍ਹੋ : ‘ਮੰਜੇ ਬਿਸਤਰੇ 2’ ‘ਚ ਗਿੱਪੀ ਗਰੇਵਾਲ ਨਾਲ ਨਜ਼ਰ ਆਉਣਗੇ ਸਿੱਮੀ ਚਾਹਲ , ਫਰਸਟ ਲੁੱਕ ਆਇਆ ਸਾਹਮਣੇ , ਦੇਖੋ ਵੀਡੀਓ

ਕੈਂਬੀ ਰਾਜਪੁਰੀਆ ਆਪਣੇ ਦੋਸਤਾਂ ਨਾਲ ਇਟਲੀ 'ਚ ਸੜਕਾਂ 'ਤੇ ਗਾਣੇ ਗਾਉਂਦੇ ਵੀ ਦਿਖਾਈ ਦੇ ਰਹੇ ਹਨ , ਜਿੰਨ੍ਹਾਂ ਦੀ ਵੀਡੀਓ ਵੀ ਸ਼ੋਸਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਕੈਂਬੀ ਨੇ ਕੈਨੇਡਾ ਤੋਂ ਡਿਪੋਟ ਹੋਣ ਤੋਂ ਬਾਅਦ ਵੀ ਵੀਡੀਓ ਪਾਈ ਸੀ , ਜਿਸ 'ਚ ਕੈਂਬੀ ਕਾਫੀ ਭਾਵੁਕ ਹੋ ਗਏ ਸੀ। ਹੁਣ ਨਵੇਂ ਸਾਲ 'ਚ ਕੈਂਬੀ ਦਾ ਇਹ ਵੀਡੀਓ ਹਾਰ ਮੰਨੀ ਬੈਠੇ ਲੋਕਾਂ ਦੇ ਦਿਲਾਂ 'ਚ ਜਨੂਨ ਜਗਾ ਰਿਹਾ ਹੈ। ਅਤੇ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

You may also like