ਕਾਮਿਆ ਪੰਜਾਬੀ ਨੇ ਉਹਨਾਂ ਲੋਕਾਂ ਬਾਰੇ ਕੀਤਾ ਵੱਡਾ ਖੁਲਾਸਾ ਜਿਹੜੇ ਉਸ ਨੂੰ ਕਰਦੇ ਸਨ ਗੰਦੀਆਂ-ਗੰਦੀਆਂ ਗੱਲਾਂ ..!

Written by  Rupinder Kaler   |  November 02nd 2021 01:11 PM  |  Updated: November 02nd 2021 01:11 PM

ਕਾਮਿਆ ਪੰਜਾਬੀ ਨੇ ਉਹਨਾਂ ਲੋਕਾਂ ਬਾਰੇ ਕੀਤਾ ਵੱਡਾ ਖੁਲਾਸਾ ਜਿਹੜੇ ਉਸ ਨੂੰ ਕਰਦੇ ਸਨ ਗੰਦੀਆਂ-ਗੰਦੀਆਂ ਗੱਲਾਂ ..!

ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ Kamya Punjabi  ਆਪਣੀ ਬੇਬਾਕ ਬਿਆਨਬਾਜ਼ੀ ਨੂੰ ਲੈ ਕੇ ਜਾਣੀ ਜਾਂਦੀ ਹੈ । ਉਹਨਾਂ ਦੀ ਪਰਸਨਲ ਲਾਈਫ ਹੋਵੇ ਜਾਂ ਫਿਰ ਪ੍ਰੋਫੈਸ਼ਨਲ ਹਰ ਮੁੱਦੇ ਤੇ ਉਹ ਖੁੱਲ੍ਹ ਕੇ ਬੋਲਦੀ ਹੈ । ਹਾਲ ਹੀ ’ਚ ਐਕਟਰੈੱਸ ਨੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ। ਕਾਮਿਆ (Kamya Punjabi) ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪਹਿਲਾਂ ਵਿਆਹ ਟੁੱਟਿਆ ਸੀ ਤਾਂ ਲੋਕ ਉਨ੍ਹਾਂ ਨੂੰ ਕਾਫੀ ਗੰਦੀਆਂ-ਗੰਦੀਆਂ ਗੱਲਾਂ ਕਰਦੇ ਸਨ । ਲੋਕ ਉਸ ਨੂੰ ਕਿਸ ਤਰ੍ਹਾਂ ਟਰੋਲ ਕਰਦੇ ਸਨ । ਐਕਟਰੈੱਸ ਨੇ ਦੱਸਿਆ ਕਿ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਉਨ੍ਹਾਂ ਦੀ 5 ਸਾਲ ਦੀ ਬੇਟੀ ਤਕ ਨੂੰ ਲੋਕ ਨਹੀਂ ਸਨ ਛੱਡਦੇ ।

Pic Courtesy: Instagram

ਹੋਰ ਪੜ੍ਹੋ :

ਸੰਨੀ ਦਿਓਲ ਨੇ ਪਿਤਾ ਧਰਮਿੰਦਰ ਦੇ ਨਾਲ 9 ਹਜ਼ਾਰ ਫੁੱਟ ਦੀ ਉਚਾਈ ਤੋਂ ਸਾਂਝਾ ਕੀਤਾ ਵੀਡੀਓ,ਹਿਮਾਚਲ ਪ੍ਰਦੇਸ ‘ਚ ਮਸਤੀ ਕਰਦੇ ਆਏ ਨਜ਼ਰ

Kamya Punjabi Celebrates Her 41th Birthday With Husband Shalabh Dang Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਾਮਿਆ ਭਾਵੇਂ ਹੁਣ ਇੱਕ ਖੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਜਿਓਂ ਰਹੀ ਹੈ, ਪਰ ਉਨ੍ਹਾਂ ਦੀ ਪਿਛਲੀ ਵਿਆਹੁਤਾ ਜ਼ਿੰਦਗੀ ਦਾ ਅਨੁਭਵ ਬਹੁਤ ਬੁਰਾ ਰਿਹਾ ਹੈ। ਪਹਿਲੇ ਵਿਆਹ 'ਚ ਕਾਮਿਆ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ, ਇਸ ਤੋਂ ਬਾਅਦ ਜਦੋਂ ਐਕਸਟ੍ਰੇਸ ਨੇ ਟੀਵੀ ਐਕਟਰ ਕਰਨ ਪਟੇਲ ਨੂੰ ਡੇਟ ਕੀਤਾ, ਉਦੋਂ ਵੀ ਉਸਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ।

feature image of kamya punjabi's 42th birthday-min (1) Pic Courtesy: Instagram

ਇਸ ਸਭ ਦਾ ਖੁਲਾਸਾ ਉਸ (Kamya Punjabi) ਨੇ ਇੱਕ ਇੱੰਟਰਵਿਊ ਵਿੱਚ ਕੀਤਾ । ਉਸ ਨੇ ਕਿਹਾ ‘ਮੇਰਾ ਪਹਿਲਾ ਵਿਆਹ ਟੁੱਟ ਗਿਆ ਸੀ, ਇਸ ਵਿਆਹ ਦੌਰਾਨ ਮੈਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ ।ਜਦੋਂ ਮੈਂ ਇਸ ਵਿਆਹ ਤੋਂ ਬਾਹਰ ਆਈ ਤਾਂ ਮੈਨੂੰ ਟਰੋਲ ਕੀਤਾ ਗਿਆ । ਉਸ ਤੋਂ ਬਾਅਦ ਰਿਲੇਸ਼ਨਸ਼ਿਪ ਵਿੱਚ ਰੀ ਫਿਰ ਵੀ ਟਰੋਲ ਕੀਤਾ ਗਿਆ । ਲੋਕ ਕਹਿੰਦੇ ਸਨ ਤੂੰ ਬੁੱਢੀ ਹੋ ਗਈ ਹੈ, ਤੇਰਾ ਤਲਾਕ ਹੋ ਗਿਆ ਹੈ , ਤੈਨੂੰ ਇਹ ਛੱਡ ਦੇਵੇਗਾ, ਤੂੰ ਆਪਣੀ ਕੁੜੀ ਨੂੰ ਵੇਚ ਦੇਵੇਗੀ । ਜਦੋਂ ਮੇਰੀ ਬੇਟੀ 5 ਸਾਲ ਦੀ ਸੀ ਉਦੋਂ ਲੋਕ ਉਸ ਨੂੰ ਵੀ ਟਰੋਲ ਕਰਦੇ ਸਨ ਤੇ ਅੱਜ ਤੱਕ ਕਰਦੇ ਆ ਰਹੇ ਹਨ’ ।

 

 

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network