ਗੁਰਿਕ ਮਾਨ ਤੋਂ ਬਾਅਦ ਹੁਣ ਇਹ ਕਾਮਿਆ ਪੰਜਾਬੀ ਰਚਾਉਣ ਜਾ ਰਹੀ ਵਿਆਹ,ਸ਼ੇਅਰ ਕੀਤੀ ਕਾਰਡ ਦੀ ਸਟੋਰੀ

written by Shaminder | February 01, 2020

ਕਾਮਿਆ ਪੰਜਾਬੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ ।ਵਿਆਹ ਇਸੇ ਸਾਲ ਫਰਵਰੀ 'ਚ ਹੋਣ ਜਾ ਰਿਹਾ ਹੈ ਅਤੇ ਵਿਆਹ ਲਈ ਉਨ੍ਹਾਂ ਨੇ ਕਾਰਡ ਤਿਆਰ ਕਰਵਾ ਲਏ ਹਨ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਆਹ ਦੀ ਸ਼ੁਰੂਆਤ ਅਤੇ ਸੱਦਾ ਭੇਜਣ ਵਾਲੇ ਕਾਰਡ ਦੀ ਸਟੋਰੀ ਸ਼ੇਅਰ ਕੀਤੀ ਹੈ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਕਾਰਡ ਚਾਹੀਦਾ ਸੀ ਅਤੇ ਕਿਸ ਤਰ੍ਹਾਂ ਇਹ ਕਾਰਡ ਤਿਆਰ ਹੋਇਆ । ਇਸ ਮੌਕੇ ਸ਼ਲਭ ਦਾਂਗ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ । https://www.instagram.com/p/B7747PZD_I2/ ਜ਼ਿਕਰਯੋਗ ਹੈ ਕਿ ਇਹ ਕਾਮਿਆ ਦਾ ਦੂਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ 2103 ਵਿੱਚ ਉਸਨੇ ਬਿਜ਼ਨੈੱਸਮੈਨ ਬੰਟੀ ਨੇਗੀ ਨਾਲ ਵਿਆਹ ਕਰਵਾਇਆ ਸੀ ਪਰ ਦੋ ਸਾਲਾਂ ਮਗਰੋਂ ਹੀ ਉਹ ਵੱਖ ਹੋ ਗਏ ਸਨ। https://www.instagram.com/p/B73CVSjDsQ3/ ਕਾਮਿਆਪੰਜਾਬੀ, ਜੋ ਕਿ ‘ਸ਼ਕਤੀ’, ‘ਤੂੰ ਆਸ਼ਿਕੀ’ ਤੇ ‘ਡੋਲੀ ਅਰਮਾਨੋਂ ਕੀ’ ਸ਼ੋਅ ਤੋਂ ਇਲਾਵਾ ਰਿਐਲਟੀ ਸ਼ੋਅ ‘ਬਿੱਗ ਬੌਸ’ ਵਿੱਚ ਨਜ਼ਰ ਆ ਚੁੱਕੀ ਹੈ, ਨੇ ਇੰਸਟਾਗ੍ਰਾਮ ’ਤੇ ਵਿਆਹ ਦੇ ਕਾਰਡ ਦੀ ਫੋਟੋ ਸਾਂਝੀ ਕੀਤੀ ਹੈ।

0 Comments
0

You may also like