ਕੰਗਨਾ ਰਣੌਤ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਟਵਿੱਟਰ ਤੇ ਭਿੜੇ, ਦਿਲਜੀਤ ਨੇ ਕੰਗਨਾ ਨੂੰ ਦੱਸਿਆ ਡਰਾਮੇਬਾਜ਼

written by Rupinder Kaler | February 08, 2021

ਕੰਗਨਾ ਰਣੌਤ ਤੇ ਅਦਾਕਾਰ ਦਿਲਜੀਤ ਅਕਸਰ ਟਵਿੱਟਰ ਤੇ ਭਿੜਦੇ ਦਿਖਾਈ ਦਿੰਦੇ ਹਨ । ਦੋਵਾਂ ਦੀ ਤਕਰਾਰ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਹੀ ਹੈ । ਦਰਅਸਲ ਹਾਲ ਹੀ 'ਚ ਇਕ ਟੀਵੀ ਇੰਟਰਵਿਊ 'ਚ ਕੰਗਨਾ ਰਣੌਤ ਨੇ ਦਿਲਜੀਤ ਨੂੰ ਖ਼ਾਲਿਸਤਾਨੀ ਦੱਸਿਆ ਸੀ। ਇਸ ਇੰਟਰਵਿਊ 'ਚ ਕੰਗਨਾ ਨੇ ਕਈ ਮੁੱਦਿਆਂ ਤੇ ਆਪਣਾ ਪੱਖ ਰੱਖਿਆ । ਉਨ੍ਹਾਂ ਨੇ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਵਿੰਨ੍ਹਿਆ ਤੇ ਖ਼ਾਲਿਸਤਾਨੀ ਦੱਸਿਆ ਸੀ। ਹੋਰ ਪੜ੍ਹੋ : ਆਸਕਰ ਅਵਾਰਡ ਜੇਤੂ ਅਦਾਕਾਰਾ ਸੁਜ਼ੈਨ ਸਰੈਂਡਨ ਨੇ ਕਿਸਾਨਾਂ ਦਾ ਕੀਤਾ ਸਮਰਥਨ, ਸਰਕਾਰ ਤੇ ਕਾਰਪੋਰੇਟ ਘਰਾਣਿਆਂ ਨੂੰ ਲਿਆ ਲੰਮੇ ਹੱਥੀਂ ਜਗਸੀਰ ਸਿੰਘ ਜੱਗੀ ਉਰਫ ਜੱਗੀ ਬਾਬਾ ਨੂੰ ਸਿੱਖ ਜੱਥੇਬੰਦੀਆਂ ਨੇ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ ਕੰਗਨਾ ਨੇ ਕਿਹਾ ਸੀ ਕਿ ਉਸ ਨੇ ਦਿਲਜੀਤ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਖ਼ੁਦ ਨੂੰ ਸਾਬਿਤ ਕਰਨ ਕਿ ਉਹ ਖ਼ਾਲਿਸਤਾਨੀ ਨਹੀਂ ਹਨ, ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਦਿਲਜੀਤ ਦੋਸਾਂਝ ਨੇ ਕੰਗਨਾ ਰਣੌਤ ਦੀਆਂ ਇਨ੍ਹਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਟਵਿੱਟਰ 'ਤੇ ਉਨ੍ਹਾਂ ਨੂੰ ਡਰਾਮੇਬਾਜ਼ ਕਿਹਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ, 'ਟੀਵੀ ਇੰਟਰਵਿਊ : 'ਤੂੰ ਮੈਨੂੰ ਆਹ ਪੁੱਛਣ ਲਈਂ ਦਿੱਤਾ , ਮੈਂ ਤੈਨੂੰ ਆਹ ਜਵਾਬ ਦੇ ਦਵਾਂਗਾ ...। ' ਕੀ ਨਾਟਕ ਹੈ ਇਹ ? ਅਸੀਂ ਦੇਸ਼ ਦੀ ਗੱਲ ਕਰਦੇ ਆਂ...ਪੰਜਾਬ ਦੀ ਗੱਲ ਕਰਦੇ ਆਂ...ਇਹ ਧੱਕੇ ਨਾਲ ਹੋਰ ਹੀ ਐਂਗਲ ਦੇਣਾ ਚਾਹੁੰਦੀ ਆ...ਇਸ ਦਾ ਮਤਲਬ ਤੁਸੀਂ ਧੱਕੇ ਨਾਲ ਸਾਨੂੰ ਜੋ ਜੀਅ ਕਰਦੈ ਉਹ ਬਣਾਉਣਾ ਚਾਹੁੰਦੇ ਓ...ਵਾਹ।' ਇਸ ਤੋਂ ਇਲਾਵਾ ਦਿਲਜੀਤ ਨੇ ਕੰਗਨਾ ਰਣੌਤ ਸਬੰਧੀ ਪੰਜਾਬੀ 'ਚ ਵੀ ਟਵੀਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਪਣੇ ਟੀਵੀ ਇੰਟਰਵਿਊ 'ਚ ਕੰਗਨਾ ਰਣੌਤ ਨੇ ਦਿਲਜੀਤ ਬਾਰੇ ਕਿਹਾ ਸੀ, 'ਮੈਂ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਸਿਰਫ਼ ਇਕ ਵਾਰ ਕਹਿ ਦੇਣ ਕਿ ਉਹ ਖ਼ਾਲਿਸਤਾਨੀ ਨਹੀਂ ਹਨ, ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ। ਨੌਜਵਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਖ਼ਾਲਿਸਤਾਨ ਬਾਰੇ ਇਕ ਸੁਪਨਾ ਦਿਖਾਇਆ ਗਿਆ ਹੈ।'

0 Comments
0

You may also like