ਹਿਜ਼ਾਬ ਵਿਵਾਦ 'ਤੇ ਕੰਗਨਾ ਰਣੌਤ ਅਤੇ ਸ਼ਬਾਨਾ ਆਜ਼ਮੀ ਹੋਈਆਂ ਆਹਮੋ ਸਾਹਮਣੇ

Written by  Shaminder   |  February 12th 2022 02:20 PM  |  Updated: February 12th 2022 02:20 PM

ਹਿਜ਼ਾਬ ਵਿਵਾਦ 'ਤੇ ਕੰਗਨਾ ਰਣੌਤ ਅਤੇ ਸ਼ਬਾਨਾ ਆਜ਼ਮੀ ਹੋਈਆਂ ਆਹਮੋ ਸਾਹਮਣੇ

ਅਦਾਕਾਰਾ ਕੰਗਨਾ ਰਣੌਤ (Kangna Ranaut) ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ । ਉਸ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਆਪਣੇ ਵਿਵਾਦਿਤ ਬਿਆਨਾਂ ਦੇ ਲਈ ਜਾਣੀ ਜਾਂਦੀ ਕੰਗਨਾ ਰਣੌਤ ਹੁਣ ਹਿਜ਼ਾਬ ਵਿਵਾਦ 'ਚ ਕੁੱਦ ਪਈ ਹੈ ।ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ 'ਚ ਉਸ ਨੇ ਲਿਖਿਆ ਹੈ ਕਿ 'ਜੇਕਰ ਤੁਸੀਂ ਹਿੰਮਤ ਦਿਖਾਉਣੀ ਹੈ ਤਾਂ ਅਫਗਾਨਿਸਤਾਨ 'ਚ ਬੁਰਕਾ ਨਾ ਪਾਓ। ਕੰਗਨਾ ਦੇ ਇਸ ਬਿਆਨ 'ਤੇ ਅਦਾਕਾਰਾ ਅਤੇ ਨਿਰਮਾਤਾ ਸ਼ਬਾਨਾ ਆਜ਼ਮੀ ( Shabana Azmi) ਨੇ ਪਲਟਵਾਰ ਕੀਤਾ ਹੈ'।ਸੁਤੰਤਰ ਹੋਣਾ ਸਿੱਖੋ ਅਤੇ ਆਪਣੇ ਆਪ ਨੂੰ ਬੰਨ੍ਹ ਕੇ ਰੱਖਣਾ ਨਹੀਂ।

Kangna Ranaut image From instagram

ਹੋਰ ਪੜ੍ਹੋ  : ਟੀਵੀ ਤੇ ਲਾਈਵ ਵਿਖਾਈ ਗਈ ਭਾਰਤੀ ਸਿੰਘ ਦੀ ਗੋਦ ਭਰਾਈ ਦੀ ਰਸਮ

ਸ਼ਬਾਨਾ ਆਜ਼ਮੀ ਨੇ ਲਿਖਿਆ ਕਿ ''ਜੇਕਰ ਮੈਂ ਗਲਤ ਹਾਂ ਤਾਂ ਸਹੀ, ਪਰ ਅਫਗਾਨਿਸਤਾਨ ਇਕ ਧਰਮ ਸ਼ਾਸਤਰੀ ਰਾਜ ਹੈ, ਪਰ ਜਦੋਂ ਮੈਂ ਆਖਰੀ ਵਾਰ ਜਾਂਚ ਕੀਤੀ ਕਿ ਇਹ ਭਾਰਤ ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਸੀ'। ਦੱਸ ਦਈਏ ਕਿ ਹਿਜ਼ਾਬ ਮਾਮਲੇ 'ਚ ਕੁਝ ਲੋਕ ਹਿਜ਼ਾਬ ਪਾਉਣ ਦਾ ਵਿਰੋਧ ਕਰ ਰਹੇ ਹਨ ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਹਿਜ਼ਾਬ ਜ਼ਰੂਰੀ ਹੈ ।

shabana Azmi post

ਜਿਸ ਤੋਂ ਬਾਅਦ ਇਸ ਮਾਮਲੇ ਤੇ ਹਰ ਕੋਈ ਆਪਣਾ ਪ੍ਰਤੀਕਰਮ ਦੇ ਰਿਹਾ ਹੈ ਅਤੇ ਕੰਗਨਾ ਰਣੌਤ ਵੀ ਇਸ ਮਾਮਲੇ 'ਚ ਕੁੱਦ ਪਈ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਕਿਸਾਨ ਅੰਦੋਲਨ 'ਤੇ ਵੀ ਬਿਆਨਬਾਜ਼ੀ ਕਰਦੀ ਰਹੀ ਹੈ । ਜਿਸ ਕਾਰਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਉਸ ਨੂੰ ਕਰਨਾ ਪਿਆ ਸੀ ।ਕਦੇ ਉਹ ਕਿਸਾਨਾਂ ਨੂੰ ਅੱਤਵਾਦੀ ਦੱਸਦੀ ਸੀ ਅਤੇ ਕਦੇ ਖਾਲਿਸਤਾਨੀ ਕਹਿੰਦੀ ਸੀ ।ਜਿਸ ਤੋਂ ਬਾਅਦ ਕੰਗਨਾ ਨੂੰ ਇੱਕ ਵਾਰ ਕਿਸਾਨਾਂ ਦੇ ਇੱਕ ਸਮੂਹ ਨੇ ਗੱਡੀ ਨੂੰ ਘੇਰ ਵੀ ਲਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਉਸ ਵੇਲੇ ਤਾਂ ਮੁਆਫੀ ਮੰਗ ਕੇ ਉੱਥੋਂ ਨਿਕਲ ਗਈ ਸੀ । ਪਰ ਬਾਅਦ 'ਚ ਕਿਸਾਨਾਂ ਦੇ ਖਿਲਾਫ ਮੁੜ ਤੋਂ ਬਿਆਨਬਾਜ਼ੀ ਕਰਨ ਲੱਗ ਪਈ ਸੀ । ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੀ ਹੈ ।

 

View this post on Instagram

 

A post shared by Shabana Azmi (@azmishabana18)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network