ਕ੍ਰਿਕਟਰ ਰੋਹਿਤ ਸ਼ਰਮਾ ਦਾ ਟਵੀਟ ਦੇਖ ਕੇ ਭੜਕੀ ਕੰਗਨਾ ਰਨੌਤ, ਸਾਰੇ ਕ੍ਰਿਕਟਰਾਂ ਦੀ ਤੁਲਨਾ ਧੋਬੀ ਦੇ ਕੁੱਤੇ ਨਾਲ ਕੀਤੀ

written by Rupinder Kaler | February 04, 2021

ਰਿਹਾਨਾ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਬਾਅਦ ਸਚਿਨ ਤੇਂਦੁਲਕਰ ਤੋਂ ਲੈ ਕੇ ਵਿਰਾਟ ਕੋਹਲੀ ਤਕ, ਲਗਭਗ ਸਾਰੇ ਕ੍ਰਿਕਟਰਾਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਨਾਲ ਟਵੀਟ ਕੀਤਾ ਹੈ, ਤੇ ਇਸ ਮੁੱਦੇ ਤੇ ਸਰਕਾਰ ਦਾ ਪੱਖ ਪੂਰਿਆ ਹੈ । ਇਸ ਸਭ ਦੇ ਚਲਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਟਵੀਟ ਕੀਤਾ । ਹੋਰ ਪੜ੍ਹੋ : ਕਿਸਾਨਾਂ ਤੇ ਰਿਹਾਨਾ ਖਿਲਾਫ ਸੁਨੀਲ ਸ਼ੈੱਟੀ ਨੂੰ ਬੋਲਣਾ ਮਹਿੰਗਾ ਪਿਆ, ਲੋਕ ਕਰ ਰਹੇ ਹਨ ਟਰੋਲ ਕੌਰ ਬੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਭਤੀਜੇ ਤੇ ਭਰਾ ਨੂੰ ਦਿੱਤੀ ਜਨਮਦਿਨ ਦੀ ਵਧਾਈ ਰੋਹਿਤ ਸ਼ਰਮਾ ਨੇ ਟਵੀਟ ਕਰਦਿਆਂ ਲਿਖਿਆ, ‘ਭਾਰਤ ਹਮੇਸ਼ਾ ਉਦੋਂ ਮਜ਼ਬੂਤ ਹੋਇਆ ਹੈ ਜਦੋਂ ਅਸੀਂ ਸਾਰੇ ਇਕਜੁੱਟ ਹੋ ਗਏ ਹਾਂ ਅਤੇ ਇਕੋ ਹੱਲ ਸਮੇਂ ਦੀ ਲੋੜ ਹੈ। ਸਾਡੇ ਕਿਸਾਨ ਸਾਡੀ ਕੌਮ ਦੀ ਤੰਦਰੁਸਤੀ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ ਅਤੇ ਮੈਨੂੰ ਯਕੀਨ ਹੈ ਕਿ ਹੱਲ ਲੱਭਣ ਵਿਚ ਹਰ ਕੋਈ ਆਪਣੀ ਭੂਮਿਕਾ ਨਿਭਾਏਗਾ’ । ਰੋਹਿਤ ਸ਼ਰਮਾ ਦੇ ਇਸ ਟਵੀਟ ਨੂੰ ਦੇਖ ਕੇ ਕੰਗਨਾ ਦਾ ਗੁੱਸਾ ਸੱਤਵੇ ਅਸਮਾਨ ਤੇ ਪਹੁੰਚ ਗਿਆ ਤੇ ਬੌਖਲਾਹਟ ਵਿੱਚ ਉਸ ਨੇ ਭਾਰਟੀ ਟੀਮ ਦੇ ਸਾਰੇ ਕ੍ਰਿਕਟਰਾਂ ਦੀ ਤੁਲਨਾ ਧੋਬੀ ਦੇ ਕੁੱਤੇ ਨਾਲ ਕਰ ਦਿੱਤੀ । ਭਾਵੇਂ ਕੰਗਨਾ ਨੇ ਇਹ ਟਵੀਟ ਕੁਝ ਮਿੰਟਾਂ ਬਾਅਦ ਹੀ ਹਟਾ ਦਿੱਤਾ । rohit ਇਸ ਟਵੀਟ ਵਿੱਚ ਕੰਗਨਾ ਨੇ ਲਿਖਿਆ ਸੀ "ਸਾਰੇ ਕ੍ਰਿਕਟਰ ਧੋਬੀ ਦੇ ਕੁੱਤਾ ਨਾ ਘਰ ਦਾ ਨਾ ਘਾਟ ਦਾ ਵਰਗੀਆਂ ਆਵਾਜ਼ਾਂ ਕਿਉਂ ਕੱਢ ਰਹੇ ਹਨ ?" ਕਿਸਾਨ ਅਜਿਹੇ ਕਾਨੂੰਨਾਂ ਦੇ ਵਿਰੁੱਧ ਕਿਉਂ ਹੋਣਗੇ ਜੋ ਉਨ੍ਹਾਂ ਦੇ ਭਲੇ ਲਈ ਹਨ। ਇਹ ਅੱਤਵਾਦੀ ਹਨ ਜੋ ਹੰਗਾਮਾ ਪੈਦਾ ਕਰ ਰਹੇ ਹਨ, ਮੈਨੂੰ ਦੱਸੋ ਜੇ ਇੰਨਾ ਡਰ ਲਗਦਾ ਹੈ? ''

0 Comments
0

You may also like