ਪੰਗਾ ਗਰਲ ਕੰਗਨਾ ਰਣੌਤ ਇੱਕ ਵਾਰ ਫਿਰ ਫਸੀ ਮੁਸੀਬਤ ਵਿੱਚ, ਪਾਸਪੋਰਟ ਨਹੀ ਹੋ ਰਿਹਾ ਰੀਨਿਊ

written by Rupinder Kaler | June 15, 2021

ਹਰ ਇੱਕ ਨਾਲ ਪੰਗਾ ਲੈਣ ਵਾਲੀ ਪੰਗਾ ਗਰਲ ਕੰਗਨਾ ਰਣੌਤ ਇੱਕ ਵਾਰ ਫਿਰ ਮੁਸੀਬਤ ਵਿੱਚ ਘਿਰ ਗਈ ਹੈ ਕਿਉਂਕਿ ਉਹਨਾਂ ਦਾ ਪਾਸਪੋਰਟ ਰੀਨਿਊ ਨਹੀਂ ਹੋ ਰਿਹਾ ।ਇਸ ਸਭ ਦੇ ਚਲਦੇ ਉਸ ਨੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਬੀਤੇ ਕੁਝ ਦਿਨਾਂ 'ਚ ਕੰਗਨਾ ਰਣੌਤ ਕਈ ਵਿਵਾਦਾਂ 'ਚ ਆਈ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਅਦਾਕਾਰਾ ਖ਼ਿਲਾਫ਼ ਬਾਂਦਰਾ ਪੁਲਿਸ ਨੇ ਦੇਸ਼ਧ੍ਰੋਹ ਤੇ ਜਾਣਬੂਝ ਕੇ ਨਫ਼ਰਤ ਫੈਲਾਉਣ ਦਾ ਮਾਮਲਾ ਦਰਜ ਕੀਤਾ ਹੈ।

Pic Courtesy: Instagram
ਹੋਰ ਪੜ੍ਹੋ : ਦੀਪ ਸਿੱਧੂ ਨੇ ਕੀਤਾ ਵੱਡਾ ਖੁਲਾਸਾ, ਕਿਹਾ ‘ਕੋਈ ਮੈਨੂੰ ਜਾਨ ਤੋਂ ਮਾਰਨ ਦੀ ਕਰ ਰਿਹਾ ਹੈ ਕੋਸ਼ਿਸ਼’
bollywood kangana ranaut at golden temple Pic Courtesy: Instagram
ਅਜਿਹੇ 'ਚ ਰੀਜ਼ਨਲ ਪਾਸਪੋਰਟ ਆਫਿਸ ਨੇ ਕੰਗਨਾ ਰਣੌਤ ਦਾ ਪਾਸਪੋਰਟ ਰਿਨਿਊ ਕਰਨ ਤੋਂ ਨਾਂਹ ਕਰ ਦਿੱਤੀ ਹੈ । ਜਿਸ ਨੂੰ ਲੈ ਕੇ ਉਸ ਨੇ ਬੰਬੇ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ । ਅੰਗ੍ਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਿਕ ਕੰਗਨਾ ਰਣੌਤ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਇਕ ਅਦਾਕਾਰਾ ਹੈ, ਇਸ ਲਈ ਉਨ੍ਹਾਂ ਨੂੰ ਪ੍ਰੋਫੈਸ਼ਨਲ ਮੀਟਿੰਗ ਲਈ ਦੇਸ਼ ਤੇ ਵਿਦੇਸ਼ ਦੀ ਯਾਤਰਾ ਕਰਨੀ ਪੈਂਦੀ ਹੈ।
Kangana Ranaut Pic Courtesy: Instagram
ਅਜਿਹੇ 'ਚ ਉਨ੍ਹਾਂ ਨੇ 15 ਜੂਨ ਤੋਂ 10 ਅਗਸਤ ਤਕ ਬੁਡਾਪੋਸਟ ਤੇ ਹੰਗਰੀ ਜਾਣਾ ਹੈ। ਪਟੀਸ਼ਨ 'ਚ ਅੱਗੇ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਪਹਿਲਾਂ ਹੀ ਪ੍ਰੋਫੈਸ਼ਨਲ ਸਮਝੌਤੇ ਕੀਤੇ ਹੋਏ ਹਨ। ਵਿਦੇਸ਼ 'ਚ ਸ਼ੂਟਿੰਗ ਲਈ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਵੱਡਾ ਨਿਵੇਸ਼ ਕੀਤਾ ਹੈ ਜਿੱਥੇ ਉਨ੍ਹਾਂ ਦਾ ਹਿੱਸਾ ਲੈਣਾ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਪਾਸਪੋਰਟ ਰਿਨਿਊ ਕੀਤਾ ਜਾਵੇ।  

0 Comments
0

You may also like