
ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਜਲਦ ਹੀ ਆਪਣੀ ਫਿਲਮ 'ਧਾਕੜ' ਨਾਲ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੀ ਹੈ। ਫਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਕੰਗਨਾ ਸੱਤ ਵੱਖ-ਵੱਖ ਰੂਪਾਂ 'ਚ ਨਜ਼ਰ ਆਵੇਗੀ। ਅੱਜ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ।

ਫਿਲਮ ਮੇਕਰਸ ਨੇ ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ ਵਿੱਚ ਕੰਗਨਾ ਰਣੌਤ ਬਹੁਤ ਹੀ ਦਮਦਾਰ ਲੁੱਕ ਵਿੱਚ ਅਤੇ ਐਕਸ਼ਨ ਸੀਨ ਕਰਦੀ ਹੋਈ ਨਜ਼ਰ ਆਵੇਗੀ।

ਬੀਤੇ ਦਿਨ ਕੰਗਨਾ ਰਣੌਤ ਨੇ ਇਸ ਫਿਲਮ ਦੇ ਟ੍ਰੇਲਰ ਰਿਲੀਜ਼ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਿੱਤੀ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੰਗਨਾ ਨੇ ਲਿਖਿਆ, " ਅਜਿਹੀ ਤਬਾਹੀ ਉਦੋਂ ਹੁੰਦੀ ਹੈ ਜਦੋਂ ਕੋਈ ਬਵੰਡਰ ਜਵਾਲਾਮੁਖੀ ਨਾਲ ਮਿਲਦਾ ਹੈ। ਇਹ ਆਹਮਣਾ-ਸਾਹਮਣਾ ਬੇਹੱਦ ਭਿਆਨਕ ਹੋਵੇਗਾ। ਤੁਸੀਂ ਕਿਸ ਦਾ ਸਾਥ ਦਵੋਂਗੇ। ਜਲਦ ਹੀ ਤੁਹਾਡੇ ਸਭ ਦੇ ਰੁਬਰੂ ਹੋਵੇਗਾ "ਧਾਕੜ" ਦਾ ਟ੍ਰੇਲਰ। 20 ਮਈ ਨੂੰ ਸਿਨੇਮਾਘਰਾਂ ਵਿੱਚ ਏਜੰਟ ਅਗਨੀ ਅਤੇ ਰੁਦਰਵੀਰ ਨੂੰ ਮਿਲਣ ਲਈ ਤਿਆਰ ਹੋ ਜਾਓ। "
ਰਜਨੀਸ਼ ਰਾਜੀ ਘਈ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਕੰਗਨਾ ਅਗਨੀ ਨਾਂ ਦੇ ਜਾਸੂਸ ਏਜੰਟ ਦਾ ਕਿਰਦਾਰ ਨਿਭਾਅ ਰਹੀ ਹੈ। ਕੰਗਨਾ ਦੇ ਫੈਨਜ਼ ਆਪਣੀ ਇਸ ਪੰਗਾ ਗਰਲ ਦਾ ਧਾਕੜ ਅੰਦਾਜ਼ ਵੇਖਣ ਲਈ ਬਹੁਤ ਜਿਆਦਾ ਉਤਸ਼ਾਹਿਤ ਹਨ।

ਫਿਲਮ ਦਾ ਟੀਜ਼ਰ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗਾ ਸੀ ਕਿ ਕੰਗਨਾ ਇਸ 'ਚ ਜ਼ਬਰਦਸਤ ਸਟੰਟ ਅਤੇ ਐਕਸ਼ਨ ਸੀਨ ਕਰਦੀ ਨਜ਼ਰ ਆਵੇਗੀ। ਕੰਗਨਾ ਤੋਂ ਇਲਾਵਾ ਫਿਲਮ 'ਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਮੁੱਖ ਭੂਮਿਕਾਵਾਂ 'ਚ ਹਨ।