ਵੱਧ ਰਹੀ ਅਬਾਦੀ ’ਤੇ ਕੰਗਨਾ ਰਨੌਤ ਨੇ ਦਿੱਤਾ ਵਿਵਾਦਿਤ ਬਿਆਨ

written by Rupinder Kaler | April 21, 2021

ਕੰਗਨਾ ਰਣੌਤ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਲੈ ਕੇ ਉਸ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਕੰਗਨਾ ਨੇ ਦੇਸ਼ ਵਿੱਚ ਵਧਦੀ ਅਬਾਦੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਕੰਗਨਾ ਨੇ ਕਿਹਾ ਕਿ ਤੀਜਾ ਬੱਚਾ ਹੋਣ ’ਤੇ ਮਾਪਿਆਂ ਨੂੰ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ। ਇਸ ਬਿਆਨ ਤੋਂ ਬਾਅਦ ਕੰਗਨਾ ਲੋਕਾਂ ਦੇ ਨਿਸ਼ਾਨੇ ਤੇ ਆ ਗਈ ਹੈ ।

ਹੋਰ ਪੜ੍ਹੋ :

ਆਪਣੀ ਮਾਂ ਅਤੇ ਪਰਿਵਾਰ ਦਾ ਜ਼ਿਕਰ ਕਰਦੇ ਹੋਏ ਭਾਵੁਕ ਹੋਏ ਦੇਬੀ ਮਖਸੂਸਪੁਰੀ, ਵੀਡੀਓ ਵਾਇਰਲ

ਕੰਗਨਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੋਟ ਦੀ ਰਾਜਨੀਤੀ ਕਰਦੇ ਹੋਏ ਜ਼ਬਰਦਸਤੀ ਲੋਕਾਂ ਦੀ ਨਸਬੰਦੀ ਕੀਤੀ ਜਿਸ ਕਾਰਨ ਉਹ ਚੋਣਾਂ ਹਾਰ ਗਈ ਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ। ਪਰ ਅੱਜ ਦੇ ਸਮੇਂ ਵਿਚ ਭਾਰਤ ਦੀ ਵਧਦੀ ਅਬਾਦੀ ਇਕ ਸੰਕਟ ਹੈ।

Kangana Ranaut Pahari Dance Video At Brother's Wedding Reception

ਇਸ ਨੂੰ ਧਿਆਨ ਵਿਚ ਰੱਖਦਿਆਂ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ, ਜਿਸ ਦੇ ਤਹਿਤ ਤੀਜਾ ਬੱਚਾ ਹੋਣ ’ਤੇ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ’। ਇਸੇ ਤਰ੍ਹਾਂ ਦੇ ਇੱਕ ਇਕ ਹੋਰ ਟਵੀਟ ਵਿਚ ਕੰਗਨਾ ਨੇ ਲ਼ਿਖਿਆ ‘ਦੇਸ਼ ਵਿਚ ਜ਼ਿਆਦਾ ਅਬਾਦੀ ਕਾਰਨ ਲੋਕ ਮਰ ਰਹੇ ਹਨ।

kangana-ranaut

ਕਾਗਜ਼ ’ਤੇ ਸਿਰਫ 130 ਕਰੋੜ ਭਾਰਤੀਆਂ ਤੋਂ ਇਲਾਵਾ ਭਾਰਤ ਵਿਚ 25 ਕਰੋੜ ਤੋਂ ਜ਼ਿਆਦਾ ਗੈਰ-ਕਾਨੂੰਨੀ ਪ੍ਰਵਾਸੀ ਹਨ ਜੋ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਹੋਏ ਹਨ’। ਅਬਾਦੀ ਨੂੰ ਲੈ ਕੇ ਟਵੀਟ ਕਰਨ ਤੋਂ ਬਾਅਦ ਕੰਗਨਾ ਨੂੰ ਯੂਜ਼ਰਸ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

0 Comments
0

You may also like