ਕੰਗਨਾ ਰਣੌਤ ਦੀ ਫ਼ਿਲਮ ਦਾ ਪੰਜਾਬ ‘ਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਵਿਰੋਧ

written by Shaminder | September 13, 2021

ਕੰਗਨਾ ਰਣੌਤ (Kangna Ranaut) ਦੀ ਫ਼ਿਲਮ ‘ਥਲਾਇਵੀ’ ਦਾ ਪੰਜਾਬ ‘ਚ ਕਿਸਾਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਪੰਜਾਬ ਦੇ ਕਈ ਇਲਾਕਿਆਂ ‘ਚ ਕਿਸਾਨਾਂ (Farmers) ਦੇ ਵੱਲੋਂ ਕੰਗਨਾ ਦੀ ਨਵੀਂ ਰਿਲੀਜ਼ ਹੋਈ (Thalaivii) ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ । ਦੋਰਾਹੇ ਸਥਿਤ ਰਾਇਲਟਨ ਸਿਟੀ ‘ਚ ਬਣੇ ਇੱਕ ਸਿਨੇਮਾ ਹਾਲ ਦੇ ਬਾਹਰ ਵੀ ਕਿਸਾਨਾਂ ਨੇ ਇਸ ਫ਼ਿਲਮ ਦਾ ਵਿਰੋਧ ਕੀਤਾ ।ਜਿਸ ਤੋਂ ਬਾਅਦ ਸਿਨੇਮਾ ਹਾਲ ਦੇ ਮੈਨੇਜਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਮਸਲੇ ਨੂੰ ਸੁਲਝਾਇਆ ।

Farmers_Protest Image From Google

ਹੋਰ ਪੜ੍ਹੋ : ਮੂਸ ਜਟਾਨਾ ‘ਬਿੱਗ ਬੌਸ ਓਟੀਟੀ’ ਤੋਂ ਹੋਈ ਬਾਹਰ, ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕੱਢੀ ਦਿਲ ਦੀ ਭੜਾਸ

ਪਰ ਕਿਸਾਨ ਲੀਡਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਉਦੋਂ ਤੱਕ ਅਕਸ਼ੇ ਕੁਮਾਰ, ਕੰਗਨਾ ਰਣੌਤ ਅਤੇ ਧਰਮਿੰਦਰ ਦੀਆਂ ਫ਼ਿਲਮਾਂ ਦਾ ਵਿਰੋਧ ਕਰਦੇ ਰਹਿਣਗੇ । ਜਦੋਂ ਤੱਕ ਕਿ ਇਸ ਮਾਮਲੇ ‘ਤੇ ਕੋਈ ਫੈਸਲਾ ਨਹੀਂ ਹੋ ਜਾਂਦਾ । ਸਿਨੇਮਾ ਦੇ ਜਨਰਲ ਮੈਨੇਜਰ ਨੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਵਾਦਤ ਕਲਾਕਾਰ ਦੀ ਫ਼ਿਲਮ ਸਿਨੇਮਾਹਾਲ 'ਚ ਨਹੀਂ ਚਲਾਈ ਜਾਵੇਗੀ।

Kangna -min Image From Instagram

ਇਸ ਦੇ ਨਾਲ ਹੀ ਉਨ੍ਹਾਂ ਕੰਗਨਾ ਦੀ ਫ਼ਿਲਮ ਵੀ ਬੰਦ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ 'ਚ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਹਨ।ਜ਼ਿਕਰਯੋਗ ਹੈ ਕਿ ਦੇਸ਼ ਦੇ ਦੋ ਵੱਡੇ ਮਲਟੀਪਲੈਕਸ ਪੀਵੀਆਰ ਤੇ ਆਈਨੌਕਸ ਨੇ ਇਸ ਦੇ ਚੱਲਦਿਆਂ ਫ਼ਿਲਮ ਦੇ ਹਿੰਦੀ ਵਰਜ਼ਨ ਨੂੰ ਆਪਣੇ ਸਿਨੇਮਾਘਰਾਂ 'ਚ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ।

 

 

0 Comments
0

You may also like