ਕੰਗਨਾ ਰਣੌਤ ਦੇ ਇਤਰਾਜ਼ਯੋਗ ਟਵੀਟਸ ਨੂੰ ਟਵਿੱਟਰ ਵੱਲੋਂ ਕੀਤਾ ਗਿਆ ਡਿਲੀਟ

written by Shaminder | February 04, 2021

ਹਰ ਮੁੱਦੇ ‘ਤੇ ਆਪਣੀ ਰਾਇ ਰੱਖਣ ਵਾਲੀ ਕੰਗਨਾ ਰਣੌਤ ਦੇ ਕੁਝ ਟਵੀਟਸ ਨੂੰ ਟਵਿੱਟਰ ਨੇ ਆਪਣੇ ਅਕਾਊਂਟ ਤੋਂ ਹਟਾ ਦਿੱਤਾ ਹੈ ।ਦਰਅਸਲ ਕੰਗਨਾ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਦੇ ਖਿਲਾਫ ਅਪਮਾਨਜਨਕ ਟਵੀਟਸ ਕੀਤੇ ਸਨ । ਕੰਗਨਾ ਨੇ ਕ੍ਰਿਕਟਰ ਨੂੰ ਧੋਬੀ ਦਾ ਕੁੱਤਾ ਦੱਸਦਿਆਂ ਟਵੀਟ ਕੀਤਾ ਸੀ ।


ਦੱਸ ਦਈਏ ਕਿ ਆਪਣੇ ਬੜਬੋਲੇ ਸੁਭਾਅ ਕਾਰਨ ਕੰਗਨਾ ਹਰ ਕਿਸੇ ਦੇ ਨਿਸ਼ਾਨੇ ‘ਤੇ ਹੈ । ਉਹ ਅਕਸਰ ਆਪਣੀ ਰਾਇ ਹਰੇਕ ਮੁੱਦੇ ‘ਤੇ ਦਿੰਦੀ ਰਹਿੰਦੀ ਹੈ ਬੀਤੇ ਦਿਨੀਂ ਦਿਲਜੀਤ ਦੋਸਾਂਝ ਦੇ ਨਾਲ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵੀ ਉਨ੍ਹਾਂ ਦਾ ਟਵਿੱਟਰ ਵਾਰ ਚੱਲਦਾ ਰਿਹਾ ਹੈ ।

ਹੋਰ ਪੜ੍ਹੋ : ਸਪਨਾ ਚੌਧਰੀ ਦਾ ਇਹ ਅੰਦਾਜ਼ ਦੇਖ ਕੇ ਹਰ ਕੋਈ ਹੋ ਰਿਹਾ ਹੈ ਹੈਰਾਨ

Kangna-
ਇਸ ਤੋਂ ਬਾਅਦ ਹੁਣ ਟਵਿੱਟਰ ਨੇ ਕੰਗਨਾ ਰਨੌਤ ਦੇ ਕਈ ਟਵੀਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ 'ਤੇ ਟਵਿੱਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਪੋਸਟਾਂ ਵਿੱਚ ਨਫਰਤ ਭਰੀ ਭਾਸ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦੱਸ ਦਈਏ ਕਿ ਇਸੇ ਕਰਕੇ ਅਭਿਨੇਤਰੀ ਦੇ ਦੋ ਟਵੀਟ ਪਿਛਲੇ ਦੋ ਘੰਟਿਆਂ ਵਿੱਚ ਹਟਾ ਦਿੱਤੇ ਗਏ ਹਨ।

kangna-ranaut
ਟਵਿੱਟਰ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਜਦੋਂ ਕੰਗਨਾ ਨੇ ਹਾਲੀਵੁੱਡ ਦੀ ਪੌਪ ਸਟਾਰ ਰਿਹਾਨਾ 'ਤੇ ਪਲਟ ਵਾਰ ਕੀਤਾ। ਮੰਗਲਵਾਰ ਨੂੰ ਰਣੌਤ ਨੇ ਅੰਦੋਲਨਕਾਰੀ ਕਿਸਾਨ ਨੂੰ 'ਅੱਤਵਾਦੀ' ਕਰਾਰ ਦਿੱਤਾ ਤੇ ਕਿਹਾ ਕਿ ਉਹ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।

0 Comments
0

You may also like