ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ’ਤੇ ਲੱਗੇ ਬਲਾਤਾਕਾਰ ਦੇ ਇਲਜ਼ਾਮ

written by Rupinder Kaler | May 22, 2021

ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ 'ਤੇ ਬਲਾਤਕਾਰ ਦੇ ਦੋਸ਼ ਲੱਗੇ ਹਨ । ਇਹ ਇਲਜ਼ਾਮ ਮੁੰਬਈ ਦੀ ਇਕ ਮੇਕਅਪ ਆਰਟਿਸਟ ਨੇ ਲਗਾਏ ਹਨ । ਜਿਸ ਤੋਂ ਬਾਅਦ ਕੁਮਾਰ ਹੇਗੜੇ ਖਿਲਾਫ ਮੁੰਬਈ ਦੇ ਡੀਐਨ ਨਗਰ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਲੜਕੀ ਨੇ ਦੋਸ਼ ਲਾਇਆ ਹੈ ਕਿ ਕੁਮਾਰ ਨੇ ਪਹਿਲਾਂ ਵਿਆਹ ਦਾ ਬਹਾਨਾ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਤੇ ਫਿਰ 50,000 ਰੁਪਏ ਲੈ ਕੇ ਸ਼ਹਿਰ ਤੋਂ ਭੱਜ ਗਿਆ।

Pic Courtesy: Instagram
ਹੋਰ ਪੜ੍ਹੋ : ਬੱਬੂ ਮਾਨ ਦੀ ਇਹ ਤਸਵੀਰ ਉਨ੍ਹਾਂ ਦੇ ਪ੍ਰਸਿੱਧ ਗਾਣੇ ਦੀ ਹੈ, ਕੀ ਤੁਸੀਂ ਜਾਣਦੇ ਹੋ ਕਿਸ ਗੀਤ ਦੀ ਹੈ ਤਸਵੀਰ
kangana-ranaut Pic Courtesy: Instagram
ਪੀੜਤ ਲੜਕੀ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਪੈਸੇ 27 ਅਪ੍ਰੈਲ ਨੂੰ ਕੁਮਾਰ ਨੂੰ ਦਿੱਤੇ ਸਨ। ਇਸ ਤੋਂ ਬਾਅਦ ਉਹ ਕਰਨਾਟਕ ਚਲਾ ਗਿਆ ਤੇ ਫਿਰ ਆਪਣੀ ਮਾਂ ਨਾਲ ਗੱਲਬਾਤ ਦੌਰਾਨ ਪੀੜਤਾਂ ਨੂੰ ਦੱਸਿਆ ਕਿ ਕੁਮਾਰ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਸੀ।
Pic Courtesy: Instagram
ਉਸਦੀ ਮਾਂ ਨੇ ਪੀੜਤ ਲੜਕੀ ਨੂੰ ਆਪਣੇ ਪੁੱਤਰ ਤੋਂ ਦੂਰ ਰਹਿਣ ਲਈ ਕਿਹਾ ਤੇ ਉਸ ਨੂੰ ਉਸ 'ਤੇ ਦਬਾਅ ਨਾ ਬਣਾਉਣ ਲਈ ਕਿਹਾ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਮਾਰ ਹੇਗੜੇ ਨੂੰ ਕਈ ਮੌਕਿਆਂ 'ਤੇ ਕੰਗਨਾ ਦੇਖਿਆ ਗਿਆ ਹੈ। ਉਨ੍ਹਾਂ 'ਤੇ ਧਾਰਾ 376 ਜਬਰ-ਜਨਾਹ, ਤੇ ੀਫਛ ਦੀ ਧਾਰਾ 420 ਧੋਖਾਧੜੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

0 Comments
0

You may also like