'ਬਾਬਾ ਕਾ ਢਾਬਾ' ਵਾਲੇ ਕਾਂਤਾ ਪ੍ਰਸਾਦ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼

written by Rupinder Kaler | June 18, 2021

'ਬਾਬਾ ਕਾ ਢਾਬਾ' ਨਾਂਅ ਨਾਲ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਕਾਂਤਾ ਪ੍ਰਸਾਦ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਕਾਂਤਾ ਪ੍ਰਸਾਦ ਨੂੰ ਆਈ.ਸੀ.ਯੂ. 'ਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। Celebrities Come Together To Spread The Video Of ‘Baba Ka Dhaba’ ਹੋਰ ਪੜ੍ਹੋ : ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਹੈ ਧਿਆਨ, ਖਾਣੇ ‘ਚ ਸ਼ਾਮਿਲ ਕਰੋ ਇਹ ਚੀਜ਼ਾਂ ਹਾਲਾਂਕਿ ਪੁiਲਸ ਇਸ ਦੀ ਜਾਂਚ ਕਰ ਰਹੀ ਹੈ ਕਿ ਕਾਂਤਾ ਪ੍ਰਸਾਦ ਨੇ ਅਜਿਹਾ ਕਿਉਂ ਕੀਤਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਸਾਲ ਦਿੱਲੀ ਦੇ ਮਸ਼ਹੂਰ ਬਲਾਗਰ ਗੌਰਵ ਵਾਸਨ ਨੇ ਕਾਂਤਾ ਪ੍ਰਸਾਦ ਦੀ ਇਕ ਵੀਡੀਓ ਬਣਾਈ ਸੀ ਜਿਸ 'ਚ ਕਾਂਤਾ ਆਪਣੀ ਪਤਨੀ ਨਾਲ ਆਪਣੇ ਢਾਬੇ ਨੂੰ ਲੈ ਕੇ ਪ੍ਰੇਸ਼ਾਨ ਨਜ਼ਰ ਆ ਰਹੇ ਸਨ। ਵੀਡੀਓ 'ਚ ਦੱਸਿਆ ਗਿਆ ਸੀ ਕਿ ਕਿਵੇਂ ਲਾਕਡਾਊਨ ਦੌਰਾਨ ਉਨ੍ਹਾਂ ਦਾ ਕੰਮ ਠੱਪ ਹੋ ਚੁੱਕਿਆ ਹੈ ਹੁਣ ਉਨ੍ਹਾਂ ਦੇ ਢਾਬੇ 'ਤੇ ਕੋਈ ਵੀ ਖਾਣਾ ਖਾਣ ਨਹੀਂ ਆਉਂਦਾ ਹੈ। ਇਸ ਵੀਡੀਓ ਤੋਂ ਬਾਅਦ ਢਾਬੇ ਵਾਲੇ ਬਾਬੇ ਦੇ ਹਲਾਤ ਬਦਲ ਗਏ ਸਨ । ਬਾਬੇ ਨੇ ਢਾਬੇ ਤੋਂ ਬਾਅਦ ਰੈਸਟੋਰੈਂਟ ਖੋਲ ਦਿੱਤਾ ਸੀ ।

0 Comments
0

You may also like