ਕੰਠ ਕਲੇਰ ਨੇ ਲੈ ਕੇ ਆ ਰਹੇ ਹਨ ਧਾਰਮਿਕ ਗੀਤ ‘ਸ਼ਬਦ ਗੁਰੂ’

Written by  Rupinder Kaler   |  July 30th 2021 01:48 PM  |  Updated: July 30th 2021 01:48 PM

ਕੰਠ ਕਲੇਰ ਨੇ ਲੈ ਕੇ ਆ ਰਹੇ ਹਨ ਧਾਰਮਿਕ ਗੀਤ ‘ਸ਼ਬਦ ਗੁਰੂ’

ਆਪਣੀ ਆਵਾਜ਼ ਨਾਲ ਹਰ ਇੱਕ ਨੂੰ ਕੀਲ ਕੇ ਰੱਖ ਦੇਣ ਵਾਲੇ ਗਾਇਕ ਕੰਠ ਕਲੇਰ ਧਾਰਮਿਕ ਗੀਤ ਲੈ ਕੇ ਆ ਰਹੇ ਹਨ । ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਗੀਤਕਾਰ ਹਰਭਜਨ ਸਿੰਘ ਸਿੱਧੂ ਨੇ ਲਿਖੇ ਹਨ ਜਦੋਂ ਕਿ ਗੀਤ ਨੂੰ ਸੰਗੀਤ Jassi Bros ਵਲੋਂ ਦਿੱਤਾ ਗਿਆ ਹੈ ।

ਹੋਰ ਪੜ੍ਹੋ :

ਸੋਨੂੰ ਸੂਦ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸੋਨਾਲੀ ਨਾਲ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ

Pic Courtesy: Instagram

ਗੀਤ ਦੀ ਵੀਡੀਓ Dharamvir Aj films ਵਲੋਂ ਬਣਾਈ ਗਈ ਹੈ। ਇਸ ਗੀਤ ਨੂੰ ‘ਸ਼ਬਦ ਗੁਰੂ’ ਟਾਈਟਲ ਹੇਠ 1 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਠ ਕਲੇਰ ਨੇ ਗ਼ਲਤੀ ਸਾਡੀ ਸੀ , ਤਾਰੇ , ਪਿਆਰ , ਇੱਕ ਮੇਰਾ ਦਿਲ ਤੇ ਹੋਰ ਵੀ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੰਦੇ ਹਨ । ਉਹਨਾਂ ਦੇ ਇਸ ਧਾਰਮਿਕ ਗੀਤ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network