ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਦੀ ਖ਼ਬਰ ਸੁਣ ਛਲਕੇ ਕਪਿਲ ਸ਼ਰਮਾ ਦੇ ਹੁੰਝੂ , ਪੋਸਟ ਸ਼ੇਅਰ ਕਰ ਦਿੱਤੀ ਸ਼ਰਧਾਂਜਲੀ

written by Pushp Raj | September 21, 2022

Kapil Sharma gets emotional on Raju Srivastava's death: ਮਸ਼ਹੂਰ ਕਾਮੇਡੀਅਨ ਅਤੇ ਮਸ਼ਹੂਰ ਅਭਿਨੇਤਾ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਨਾਲ ਪੂਰਾ ਦੇਸ਼ ਸਦਮੇ ਵਿੱਚ ਹੈ। ਰਾਜੂ ਦੇ ਫੈਨਜ਼ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਯਾਦ ਕਰਕੇ  ਭਾਵੁਕ ਹੋ ਗਏ ਹਨ। ਕਈ ਸੈਲੇਬਲਸ ਸੋਸ਼ਲ ਮੀਡੀਆ 'ਤੇ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਵੀ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬੇਹੱਦ ਭਾਵੁਕ ਹੋ ਗਏ ਹਨ।

Image Source : Instagram

ਕਪਿਲ ਸ਼ਰਮਾ ਵੀ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਖ਼ਬਰ ਸੁਣ ਕੇ ਭਾਵੁਕ ਹੋ ਗਏ ਹਨ। ਕਪਿਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਕਪਿਲ ਨੇ ਰਾਜੂ ਸ਼੍ਰੀਵਾਸਤਵ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਰਾਜੂ ਸ਼੍ਰੀਵਾਸਤਵ ਕਪਿਲ ਦੇ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਮਹਿਮਾਨ ਬਣ ਕੇ ਆਏ ਸਨ।

Image Source : Instagram

ਇਸ ਸਬੰਧੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ, 'ਅੱਜ ਪਹਿਲੀ ਵਾਰ ਤੁਸੀਂ ਮੈਨੂੰ ਰਵਾਇਆ ਹੈ, ਰਾਜੂ ਭਾਈ, 💔 ਕਾਸ਼ ਇੱਕ ਹੋਰ ਮੁਲਾਕਾਤ ਹੁੰਦੀ, ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਤੁਸੀਂ ਸਾਨੂੰ ਬਹੁਤ ਯਾਦ ਆਓਗੇ, 🙏 ਅਲਵਿਦਾ ਓਮ ਸ਼ਾਂਤੀ।'ਦੱਸ ਦੇਈਏ ਕਪਿਲ ਅਤੇ ਰਾਜੂ ਨੇ ਇਕੱਠੇ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਰਾਜੂ ਨੇ ਕਪਿਲ ਦੇ ਮਸ਼ਹੂਰ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਕਈ ਮਜ਼ਾਕੀਆ ਚੁਟਕਲੇ ਸੁਣਾ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਸੀ। ਕਪਿਲ ਰਾਜੂ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਸਤਿਕਾਰ ਦਿੰਦੇ ਹਨ।

Image Source : Instagram

ਹੋਰ ਪੜ੍ਹੋ: 'ਹਾਰਟ ਅਟੈਕ' 'ਤੇ ਫਨੀ ਵੀਡੀਓ ਬਣਾ ਕੇ ਲੋਕਾਂ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਅੱਜ ਇਸੇ ਬਿਮਾਰੀ ਕਾਰਨ ਦੁਨੀਆ ਨੂੰ ਕਹਿ ਗਏ ਅਲਵਿਦਾ

1994 'ਚ ਉਹ ਪਹਿਲੀ ਵਾਰ ਦੂਰਦਰਸ਼ਨ 'ਤੇ ਪ੍ਰਸਾਰਿਤ ਕਾਮੇਡੀ ਸ਼ੋਅ 'ਟੀ ਟਾਈਮ ਮਨੋਰੰਜਨ' 'ਚ ਨਜ਼ਰ ਆਏ। ਇਸ ਤੋਂ ਬਾਅਦ ਰਾਜੂ ਨੇ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' 'ਚ ਦਰਸ਼ਕਾਂ ਨੂੰ ਖੂਬ ਟਿੱਚਰਾਂ ਕੀਤੀਆਂ। ਇੱਥੇ ਹੀ ਰਾਜੂ ਸ਼੍ਰੀਵਾਸਤਵ ਨੂੰ ਕਾਮੇਡੀ ਦੀ ਦੁਨੀਆ 'ਚ ਨਵੀਂ ਪਛਾਣ ਮਿਲੀ।

 

View this post on Instagram

 

A post shared by Kapil Sharma (@kapilsharma)

You may also like