ਕਪਿਲ ਸ਼ਰਮਾ ਦੇ ਘਰ ਲਗਾਈਆਂ ਵੱਡੇ ਗਾਇਕਾਂ ਨੇ ਰੌਣਕਾਂ , ਦੇਖੋ ਵੀਡੀਓ

written by Aaseen Khan | January 22, 2019

ਕਪਿਲ ਸ਼ਰਮਾ ਦੇ ਘਰ ਲਗਾਈਆਂ ਵੱਡੇ ਗਾਇਕਾਂ ਨੇ ਰੌਣਕਾਂ , ਦੇਖੋ ਵੀਡੀਓ : ਦੇਸ਼ ਦੇ ਨਬੰਰ ਵੰਨ ਕਾਮੇਡੀਅਨ ਕਪਿਲ ਸ਼ਰਮਾ ਨੇ ਬੀਤੀ ਰਾਤ ਵਿਆਹ ਤੋਂ ਬਾਅਦ ਆਪਣੇ ਘਰ ਪਹਿਲੀ ਸ਼ਾਨਦਾਰ ਪਾਰਟੀ ਦਿੱਤੀ। ਪਾਰਟੀ ਦੇ ਸ਼ਾਨ ਰਹੇ ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਅਤੇ ਮਿਊਜ਼ਿਕ ਡਾਇਰੈਕਟਰਜ਼। ਕਪਿਲ ਅਤੇ ਗਿੰਨੀ ਚਤਰਥ ਦੇ ਵਿਆਹ ਤੋਂ ਬਾਅਦ ਉਹਨਾਂ ਨੇ ਗਾਇਕਾਂ ਲਈ ਇਹ ਪਾਰਟੀ ਆਰਗਨਾਇਜ਼ ਕੀਤੀ। ਪਾਰਟੀ 'ਚ ਮੀਕਾ ਸਿੰਘ , ਅਨੂ ਮਲਿਕ, ਸ਼ਾਨ, ਵਿਸ਼ਾਲ-ਸ਼ੇਖਰ ਅਤੇ ਸੁਨਿਧੀ ਚੋਹਾਨ ਵਰਗੇ ਵੱਡੇ ਬਾਲੀਵੁੱਡ ਦੇ ਗਾਇਕ ਪਹੁੰਚੇ।


ਹੋਰ ਵੇਖੋ : ਸੋਸ਼ਲ ਮੀਡੀਆ ‘ਤੇ ਗੁਰਦਾਸ ਮਾਨ ਦੇ ਡੁਪਲੀਕੇਟ ਦੇ ਚਰਚੇ ,ਵੇਖੋ ਵੀਡਿਓ

ਉੱਥੇ ਹੀ ਕਪਿਲ ਸ਼ਰਮਾ ਨੇ ਪੰਜਾਬੀ ਇੰਡਸਟਰੀ ਦੇ ਮਿਊਜ਼ਿਕ ਡਾਇਰੈਕਟਰ ਅਤੇ ਵੱਡੇ ਗਾਇਕ ਵੀ ਪਾਰਟੀ ਦੀ ਸ਼ਾਨ ਬਣੇ। ਜਿੰਨ੍ਹਾਂ 'ਚ ਬੀ ਪਰਾਕ, ਲਿਰਿਸਿਸਟ ਜਾਨੀ , ਜੱਸੀ ਜਸਬੀਰ ਵਰਗੇ ਲੇਜੈਂਡਰੀ ਗਾਇਕ ਪਹੁੰਚੇ। ਇਹਨਾਂ ਸਿਤਾਰਿਆਂ ਨੇ ਆਪਣੀਆਂ ਆਪਣੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੀਆਂ ਹਨ ਜਿੰਨ੍ਹਾਂ 'ਚ ਬ ਪਰਾਕ ਅਤੇ ਜਾਨੀ ਨੇ ਕਪਿਲ ਸ਼ਰਮਾ ਦਾ ਇਸ ਸ਼ਾਨਦਾਰ ਪਾਰਟੀ 'ਚ ਬਲਾਉਣ ਲਈ ਧੰਨਵਾਦ ਵੀ ਕੀਤਾ ਹੈ।

 

View this post on Instagram

 

?: @mikasingh Insta Story _ #mikasingh #musicansound #mikiforever #russia #teammikasingh

A post shared by Official Team Miki Singh ????? (@team_mikasingh) on


ਉੱਥੇ ਹੀ ਪਾਰਟੀ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਮੀਕਾ ਸਿੰਘ ਤਬਲਾ ਵਜਾਉਂਦੇ ਨਜ਼ਰ ਆ ਰਹੇ ਹਨ ਉੱਥੇ ਹੀ ਕਪਿਲ ਸ਼ਰਮਾ ਅਤੇ ਉਹਨਾਂ ਦੇ ਆਸ ਪਾਸ ਬੈਠੇ ਮਹਿਮਾਨ ਇਸ ਦਾ ਅਨੰਦ ਮਾਣ ਰਹੇ ਹਨ। ਜ਼ਾਹਿਰ ਹੈ ਕਪਿਲ ਸ਼ਰਮਾ ਵਲੋਂ ਸੰਗੀਤਕ ਜਗਤ ਦੇ ਸਿਤਾਰਿਆਂ ਲਈ ਰੱਖੀ ਇਹ ਪਾਰਟੀ ਕਾਫੀ ਸ਼ਾਨਦਾਰ ਰਹੀ।

You may also like