ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ

Written by  Aaseen Khan   |  February 28th 2019 03:23 PM  |  Updated: February 28th 2019 03:23 PM

ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ

ਕਰਮਜੀਤ ਅਨਮੋਲ ਦੀ ਗਾਇਕੀ ਅੱਗੇ ਫਿੱਕੀ ਪਈ ਕਵਿਤਾ ਕੌਸ਼ਿਕ, ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਸਾਹਮਣੇ ਆਈ ਵੀਡੀਓ : ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਆਪਣੀ ਆਉਣ ਵਾਲੀ ਫਿਲਮ 'ਮਿੰਦੋ ਤਸੀਲਦਾਰਨੀ' ਦੇ ਸ਼ੂਟ 'ਚ ਕਾਫੀ ਰੁੱਝੇ ਹੋਏ ਹਨ। ਪਰ ਸੈੱਟ ਤੋਂ ਪੂਰੀ ਸਟਾਰ ਕਾਸਟ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਦੀ ਗਾਇਕੀ ਦਾ ਛੋਟਾ ਜਿਹਾ ਨਮੂਨਾ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ਫਿਲਮ ਦੇ ਸੈੱਟ ਦਾ ਹੈ ਜਿਸ 'ਚ ਫਿਲਮ ਦੀ ਪੂਰੀ ਟੀਮ ਕਵਿਤਾ ਕੌਸ਼ਿਕ ਅਤੇ ਕਰਮਜੀਤ ਅਨਮੋਲ ਦੀ ਗਾਇਕੀ ਦਾ ਅਨੰਦ ਮਾਣ ਰਹੀ ਹੈ।

ਪਹਿਲਾਂ ਕਵਿਤਾ ਗੀਤ ਗਾਉਂਦੀ ਹੈ ਪਰ ਉਹਨਾਂ ਨੂੰ ਕੁਝ ਖਾਸ ਰਿਸਪਾਂਸ ਨੂੰ ਮਿਲ ਪਾਉਂਦਾ ਪਰ ਜਦੋਂ ਹੀ ਕਰਮਜੀਤ ਅਨਮੋਲ ਦੀ ਐਂਟਰੀ ਹੁੰਦੀ ਹੈ ਸਾਰੇ ਰੌਲਾ ਪਾ ਦਿੰਦੇ ਹਨ। ਕਿਉਂਕਿ ਉਹ ਅਦਾਕਾਰ ਤਾਂ ਕਮਾਲ ਦੇ ਹਨ ਪਰ ਗਾਇਕੀ 'ਚ ਵੀ ਉਹਨਾਂ ਦਾ ਕੋਈ ਮੁਕਾਬਲਾ ਨਹੀਂ। ਇਹ ਵੀਡੀਓ ਮਜ਼ਾਕ ਦੇ ਤੌਰ 'ਤੇ ਬਣਾਇਆ ਗਿਆ ਹੈ ਪਰ ਦਰਸ਼ਕਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਹੋਰ ਵੇਖੋ :ਮੀਕਾ ਸਿੰਘ ਦੀ ਗਾਇਕੀ ਹੀ ਨਹੀਂ ਦਿਲ ਵੀ ਹੈ ਖੂਬਸੂਰਤ, ਗਰੀਬ ਬੱਚਿਆਂ ਨਾਲ ਖਾਂਦੇ ਦਿਖੇ ਖਾਣਾ, ਦੇਖੋ ਵੀਡੀਓ

 

View this post on Instagram

 

@mindotaseeldarni shoot start

A post shared by Karamjit Anmol (@karamjitanmol) on

ਫਿਲਮ ਦੀ ਗੱਲ ਕਰੀਏ ਤਾਂ ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਹੀ ਕਰ ਰਹੇ ਹਨ।ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਅਤੇ ਈਸ਼ਾ ਰਿਖੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।ਫਿਲਮ 'ਚ ਗਾਇਕ ਹਰਭਜਨ ਸ਼ੇਰਾ ਵੀ ਕਾਫੀ ਲੰਬੇ ਸਮੇਂ ਬਾਅਦ ਫ਼ਿਲਮੀ ਦੁਨੀਆਂ 'ਚ ਆਪਣਾ ਡੈਬਿਊ ਕਰਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network