ਕਰਮਜੀਤ ਅਨਮੋਲ ਕੈਨੇਡਾ ਦਾ ਟੂਰ ਕਰ ਰਹੇ ਹਨ ਖੂਬ ਇਨਜੁਆਏ, ਵੀਡੀਓ ਕੀਤੀ ਸਾਂਝੀ 

Written by  Rupinder Kaler   |  August 20th 2019 11:26 AM  |  Updated: August 20th 2019 11:26 AM

ਕਰਮਜੀਤ ਅਨਮੋਲ ਕੈਨੇਡਾ ਦਾ ਟੂਰ ਕਰ ਰਹੇ ਹਨ ਖੂਬ ਇਨਜੁਆਏ, ਵੀਡੀਓ ਕੀਤੀ ਸਾਂਝੀ 

ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਏਨੀਂ ਦਿਨੀਂ ਕੈਨੇਡਾ ਦੇ ਟੂਰ ਤੇ ਹਨ । ਕਰਮਜੀਤ ਅਨਮੋਲ ਦੇ ਇਸ ਟੂਰ 'ਤੇ ਉਹਨਾਂ ਦਾ ਬੇਟਾ ਵੀ ਉਹਨਾਂ ਦੇ ਨਾਲ ਹੈ । ਇਸ ਟੂਰ ਨੂੰ ਉਹ ਖੂਬ ਇਨਜੁਆਏ ਕਰ ਰਹੇ ਹਨ । ਕਰਮਜੀਤ ਅਨਮੋਲ ਲਗਾਤਾਰ ਇਸ ਟੂਰ ਦੀਆਂ ਵੀਡੀਓ ਤੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰ ਰਹੇ ਹਨ ।

https://www.instagram.com/p/B1IqFDthM0Q/

ਉਹਨਾਂ ਨੇ ਕੁਝ ਘੰਟੇ ਪਹਿਲਾਂ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਕਰਮਜੀਤ ਅਨਮੋਲ ਤੇ ਉਹਨਾਂ ਦਾ ਬੇਟਾ ਬੋਟ ਦੀ ਸਵਾਰੀ ਦਾ ਮਜ਼ਾ ਲੈ ਰਹੇ ਹਨ । ਉਹਨਾਂ ਦਾ ਬੇਟਾ ਬੋਟ ਨੂੰ ਚਲਾ ਰਿਹਾ ਹੈ । ਇਸ ਵੀਡੀਓ ਨੂੰ ਦੇਖਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰਮਜੀਤ ਅਨਮੋਲ ਤੇ ਉਹਨਾਂ ਦੇ ਬੇਟੇ ਵਿਚਾਲੇ ਕਿਨੀ ਬੌਂਡਿੰਗ ਹੈ ।

https://www.instagram.com/p/B1XuwLHha_O/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਰਮਜੀਤ ਅਨਮੋਲ ਨੇ ਹਰਭਜਨ ਮਾਨ ਦੀ ਫ਼ਿਲਮ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰਮਜੀਤ ਹਰਭਜਨ ਮਾਨ ਦੀ ਫ਼ਿਲਮ ਵਿੱਚ ਵੀ ਨਜ਼ਰ ਆਉਣਗੇ ।

https://www.instagram.com/p/B1Si2HsBma7/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network