ਕਰਮਜੀਤ ਅਨਮੋਲ ਨੇ ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ, ਜਲਦ ਗੀਤ ਹੋਵੇਗਾ ਰਿਲੀਜ਼

written by Shaminder | January 20, 2022

ਕਰਮਜੀਤ ਅਨਮੋਲ (Karamjit Anmol)ਜਲਦ ਹੀ ਆਪਣੇ ਨਵੇਂ ਪਾਣੀ ਦਰਿਆਵਾਂ ਦੇ (PAANI DARYAVAN DE)ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ । ਇਸ ਗੀਤ ਦਾ ਪੋਸਟਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਮਲਕੀਤ ਰੌਣੀ ਸਣੇ ਹੋਰ ਵੀ ਕਈ ਕਲਾਕਾਰ ਨਜ਼ਰ ਆ ਰਹੇ ਹਨ ।ਜਿਸ ਦੇ ਟਾਈਟਲ ਤੋਂ ਸਾਫ ਹੋ ਰਿਹਾ ਹੈ ਕਿ ਗਾਣਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਲੋਕਾਂ ਨੂੰ ਖੂਬ ਪਸੰਦ ਆਵੇਗਾ। ਨਵਾਂ ਗਾਣਾ 'ਪਾਣੀ ਦਰਿਆਵਾਂ ਦਾ' ਜੋ ਕਿ ਕਰਮਜੀਤ ਅਨਮੋਲ ਨੇ ਗਾਇਆ ਅਤੇ ਜਗਦੇਵ ਸਿੰਘ ਸੇਖੋਂ ਵੱਲੋਂ ਲਿਖਿਆ ਗਿਆ ਹੈ। ਜੋ ਕਿ 23  ਜਨਵਰੀ ਨੂੰ ਰੀਲੀਜ਼ ਹੋਣ ਜਾ ਰਿਹਾ ਹੈ।

Karamjit Anmol,, image From instagram

ਹੋਰ ਪੜ੍ਹੋ : ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾਂ ਹੋ ਰਹੀਆਂ ਵਾਇਰਲ

ਸਤਿੰਦਰ ਸਿੰਘ ਵੱਲੋਂ ਡਾਇਰੈਕਟ ਕੀਤੇ ਗਏ ਇਸ ਗਾਣੇ 'ਚ ਕਰਮਜੀਤ ਅਨਮੋਲ ਦੇ ਨਾਲ ਮਲਕੀਤ ਰੌਣੀ, ਜੱਗੀ ਧੂਰੀ, ਸੰਨੀ ਗਿੱਲ, ਰਾਜ ਧਾਲੀਵਾਲ ਅਤੇ ਸਮਰ ਸੰਧੂ ਵੀ ਨਜ਼ਰ ਆਉਣ ਵਾਲੇ ਹਨ। ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਗਿੱਪੀ ਗਰੇਵਾਲ ਦੇ ਨਾਲ ਆਉਣ ਵਾਲੀ ਫ਼ਿਲਮ ‘ਹਨੀਮੂਨ’ ‘ਚ ਨਜ਼ਰ ਆਉਣਗੇ ।

Karamjit Anmol image From instagram

ਜਿਸਦੀ ਸ਼ੂਟਿੰਗ ਬੜੇ ਹੀ ਜ਼ੋਰਸ਼ੋਰ ਦੇ ਨਾਲ ਚੱਲ ਰਹੀ ਹੈ । ਕਰਮਜੀਤ ਅਨਮੋਲ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਹਨ ।ਕਰਮਜੀਤ ਅਨਮੋਲ ਨੇ ਆਪਣੇ ਕਰੀਅਰ ਦੀ ਸ਼ੁਰੁਆਤ ਬਤੌਰ ਗਾਇਕ ਹੀ ਕੀਤੀ ਸੀ । ਜਿਸ ਤੋਂ ਬਾਅਦ ਉਹ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹੋ ਗਏ । ਅੱਜ ਕੋਈ ਵੀ ਫ਼ਿਲਮ ਉਨ੍ਹਾਂ ਤੋਂ ਬਗੈਰ ਅਧੂਰੀ ਜਾਪਦੀ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

You may also like