ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਗੁਰਸ਼ਾਨ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਪੋਸਟ,ਇਸ ਤਰ੍ਹਾਂ ਦਿੱਤੀ ਦੁਆ

Written by  Shaminder   |  February 06th 2020 04:28 PM  |  Updated: February 06th 2020 04:28 PM

ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਗੁਰਸ਼ਾਨ ਦੇ ਜਨਮ ਦਿਨ 'ਤੇ ਸਾਂਝੀ ਕੀਤੀ ਪੋਸਟ,ਇਸ ਤਰ੍ਹਾਂ ਦਿੱਤੀ ਦੁਆ

ਕਰਮਜੀਤ ਅਨਮੋਲ ਦੇ ਪੁੱਤਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ ।ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਅੱਜ ਮੇਰੇ ਪੁੱਤਰ ਗੁਰਸ਼ਾਨ ਸਿੰਘ ਦਾ ਜਨਮ ਦਿਨ ਹੈ।ਵਾਹਿਗੁਰੂ ਮੇਰੇ ਪੁੱਤਰ ਦੀ ਲੰਬੀ ਉਮਰ ਕਰਨ ਹਮੇਸ਼ਾ ਤੰਦਰੁਸਤੀ ਬਖਸ਼ਣ। ਗੁਰਸ਼ਾਨ ਚੰਗਾ ਇਨਸਾਨ ਬਣੇ,ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦਾ ਰਹੇ ਹੈਪੀ ਬਰਥਡੇ ਬੇਟਾ'।

ਹੋਰ ਵੇਖੋ:ਆਪਣੇ ਨਾਲ ਕੰਮ ਕਰਨ ਵਾਲਿਆਂ ਦਾ ਪੂਰਾ ਖ਼ਿਆਲ ਰੱਖਦੇ ਹਨ ਕਰਮਜੀਤ ਅਨਮੋਲ,ਇਸ ਤਰ੍ਹਾਂ ਮਨਾਇਆ ਕੁੱਕ ਦਾ ਜਨਮ ਦਿਨ

https://www.instagram.com/p/B8Nl-h8hhO-/

ਕਰਮਜੀਤ ਅਨਮੋਲ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ ਉਹ ਇੱਕ ਅਦਾਕਾਰ ਦੇ ਨਾਲ-ਨਾਲ ਇੱਕ ਵਧੀਆ ਗਾਇਕ ਵੀ ਹਨ ।

https://www.instagram.com/p/B8IS36Chu0_/

ਉਨ੍ਹਾਂ ਦੀ ਫ਼ਿਲਮ ਆਈ ਸੀ 'ਮਿੰਦੋ ਤਸੀਲਦਾਰਨੀ' ਜਿਸ 'ਚ ਉਨ੍ਹਾਂ ਦੇ ਨਾਲ ਕਵਿਤਾ ਕੌਸ਼ਿਕ ਨਜ਼ਰ ਆਏ ਸਨ । ਇਸ ਤੋਂ ਇਲਾਵਾ ਹੁਣ ਉਹ 'ਨੀਂ ਮੈਂ ਸੱਸ ਕੁੱਟਣੀ' ਫ਼ਿਲਮ 'ਚ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network