ਕਰਣ ਔਜਲਾ ਨਵੀਂ Lamborghini Urus ਖਰੀਦ ਕੇ ਪਹੁੰਚੇ ਗੁਰਦੁਆਰਾ ਸਾਹਿਬ, ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਕੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ

written by Rupinder Kaler | October 28, 2021

ਕਰਣ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਦੇ ਕਲਾਕਾਰਾਂ ਦੀ ਸੂਚੀ ਵਿੱਚ ਆਉਂਦੇ ਹਨ । ਉਸ (Karan Aujla) ਦੇ ਗਾਣੇ ਹਰ ਇਕ ਨੂੰ ਝੂਮਣ ਲਾ ਦਿੰਦੇ ਹਨ । ਇਸ ਸਭ ਪਿੱਛੇ ਉਸ ਦੀ ਸਾਲਾਂ ਦੀ ਮਿਹਨਤ ਹੈ, ਜਿਸ ਦੀ ਬਦੌਲਤ ਉਹ ਇਸ ਮੁਕਾਮ ਤੇ ਪਹੁੰਚਿਆ ਹੈ । ਇਸ ਸਭ ਦੇ ਚਲਦੇ ਉਸ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਕਰਣ ਔਜਲਾਂ (Karan Aujla)  ਦੀ ਨਵੀਂ Lamborghini Urus ਦਿਖਾਈ ਹੈ ।

inside image of karan aujla Pic Courtesy: Instagram

ਹੋਰ ਪੜ੍ਹੋ :

ਆਰੀਅਨ ਖ਼ਾਨ ਨੂੰ ਨਹੀਂ ਦਿੱਤੀ ਗਈ ਜਮਾਨਤ, ਜ਼ਮਾਨਤ ‘ਤੇ ਕੱਲ੍ਹ ਫਿਰ ਹੋਏਗੀ ਸੁਣਵਾਈ

Pic Courtesy: Instagram

ਤਸਵੀਰਾਂ ਵਿੱਚ ਗੁਰਦੁਆਰਾ ਸਾਹਿਬ ( Gurdwara Sahib) ਵੀ ਦਿਖਾਈ ਦੇ ਰਹੇ ਹਨ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕਰਣ (Karan Aujla)  ਪਰਮਾਤਮਾ ਵੱਲੋਂ ਦਿੱਤੇ ਇਸ ਤੋਹਫੇ ਦਾ ਸੁਕਰਾਨਾ ਅਦਾ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚਿਆ ਸੀ । ਕਰਣ ਨੇ ਇਸ ਕਾਰ Lamborghini Urus ਨੂੰ ਖਰੀਦਣ ਲਈ ਮੋਟੀ ਰਕਮ ਖਰਚੀ ਹੈ । ਖ਼ਬਰਾਂ ਮੁਤਾਬਿਕ ਇਸ ਕਾਰ ਦੀ ਕੀਮਤ ਭਾਰਤ ਵਿੱਚ ਕਰੋੜਾਂ ਤੋਂ ਸ਼ੁਰੂ ਹੁੰਦੀ ਹੈ ।

Pic Courtesy: Instagram

ਭਾਰਤ ਵਿੱਚ ਇਸ ਦੀ ਕੀਮਤ 3.10 ਕਰੋੜ ਰੁਪਏ ਤੋਂ ਲੈ ਕੇ 3.43 ਕਰੋੜ ਰੁਪਏ ਤੱਕ ਹੈ । ਕੈਨੇਡਾ ਵਿੱਚ ਇਸ ਕਾਰ Lamborghini Urus ਦੀ ਕੀਮਤ ਇਹ ਮੋਟੇ ਤੌਰ 'ਤੇ 2,30,000 ਕੈਨੇਡੀਅਨ ਡਾਲਰ ਤੋਂ ਸ਼ੁਰੂ ਹੁੰਦਾ ਹੈ । ਜੋ ਕਿ ਭਾਰਤੀ ਕਰੰਸੀ ਵਿੱਚ 1.4 ਕਰੋੜ ਰੁਪਏ ਬਣਦੀ ਹੈ । ਭਾਰਤ ਦੇ ਮੁਕਾਬਲੇ ਕੈਨੇਡਾ ਵਿੱਚ ਇਸ ਦੀ ਕੀਮਤ ਲਗਭਗ ਅੱਧੀ ਹੈ । ਪਰ ਆਮ ਬੰਦੇ ਲਈ 1.4 ਕਰੋੜ ਰੁਪਏ ਵੀ ਬਹੁਤ ਵੱਡੀ ਰਕਮ ਹੈ ।

 

You may also like