ਬੱਬੂ ਮਾਨ ਦੇ 'ਮੋਲ' ਗਾਣੇ 'ਚ ਆਖਿਰ ਕੀ ਕਰ ਰਹੇ ਨੇ ਕਰਨ ਔਜਲਾ , ਦੇਖੋ ਵੀਡੀਓ

written by Aaseen Khan | January 17, 2019

ਬੱਬੂ ਮਾਨ ਦੇ 'ਮੋਲ' ਗਾਣੇ 'ਚ ਆਖਿਰ ਕੀ ਕਰ ਰਹੇ ਨੇ ਕਰਨ ਔਜਲਾ , ਦੇਖੋ ਵੀਡੀਓ : ਲੋਹੜੀ ਦੇ ਮੌਕੇ ਰਿਲੀਜ਼ ਹੋਇਆ ਬੱਬੂ ਮਾਨ ਦਾ ਗਾਣਾ 'ਮੋਲ' ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਗਾਣਾ ਯੂ ਟਿਊਬ 'ਤੇ ਲਗਾਤਾਰ ਟਰੈਂਡ ਕਰ ਰਿਹਾ ਹੈ। ਮੋਲ ਗੀਤ ਸੁਰਖੀਆਂ 'ਚ ਬੱਬੂ ਮਾਨ ਕਰਕੇ ਸੁਰਖੀਆਂ 'ਚ ਛਾਇਆ ਹੀ ਰਿਹਾ ਹੈ ਪਰ ਪੰਜਾਬੀ ਗਾਇਕ ਅਤੇ ਗੀਤਕਾਰ ਕਰਨ ਔਜਲਾ ਦੇ ਕਰਕੇ ਵੀ ਸੁਰਖੀਆਂ 'ਚ ਬਣਿਆ ਹੋਇਆ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਬੱਬੂ ਮਾਨ ਦੇ ਇਸ ਗਾਣੇ 'ਚ ਕਰਨ ਔਜਲਾ ਦੀ ਝਲਕ ਵੀ ਦੇਖਣ ਨੂੰ ਮਿਲੀ ਹੈ।

Karan aujla 's appearance in Babbu maan new song mole ਬੱਬੂ ਮਾਨ ਦੇ 'ਮੋਲ' ਗਾਣੇ 'ਚ ਆਖਿਰ ਕੀ ਕਰ ਰਹੇ ਨੇ ਕਰਨ ਔਜਲਾ , ਦੇਖੋ ਵੀਡੀਓ

ਗੀਤ ਦੀ ਵੀਡੀਓ 'ਚ 2 ਮਿੰਟ 24 ਸੈਕਿੰਡ 'ਤੇ ਪ੍ਰਸਿੱਧ ਗਾਇਕ ਕਰਨ ਔਜਲਾ ਮੋਬਾਈਲ 'ਤੇ ਸੈਲਫੀਆਂ ਲੈਂਦੇ ਨਜ਼ਰ ਆ ਰਹੇ ਹਨ। ਗਾਣੇ ਦੇ ਕਮੈਂਟ ਸੈਕਸ਼ਨ 'ਚ ਕਈ ਲੋਕਾਂ ਨੇ ਇਸ ਨੂੰ ਨੋਟਿਸ ਕੀਤਾ ਹੈ ਅਤੇ ਕਮੈਂਟ ਕਰਕੇ ਲਿਖਿਆ ਹੈ ਕਿ ਕਰਨ ਔਜਲਾ ਵੀ ਹੈ ਬੱਬੂ ਮਾਨ ਦਾ ਫ਼ੈਨ ਹਨ। ਉੱਥੇ ਹੀ ਕਈ ਦਰਸ਼ਕਾਂ ਨੇ ਲਿਖਿਆ ਹੈ ਕਿ ਵੀਡੀਓ ਪੁਰਾਣਾ ਸ਼ੂਟ ਕੀਤਾ ਹੋਇਆ ਹੈ। ਤੇ ਕੋਈ ਕਹਿ ਰਿਹਾ ਹੈ ਕਿ ਵੀਡੀਓ 2016 ਦੇ ਸਾਲ ਦਾ ਹੈ।

Karan aujla 's appearance in Babbu maan new song mole ਬੱਬੂ ਮਾਨ ਦੇ 'ਮੋਲ' ਗਾਣੇ 'ਚ ਆਖਿਰ ਕੀ ਕਰ ਰਹੇ ਨੇ ਕਰਨ ਔਜਲਾ , ਦੇਖੋ ਵੀਡੀਓ

ਹੋਰ ਵੇਖੋ : ਅਖਾੜਿਆਂ ਦਾ ਇਕੱਠ ਦੱਸ ਦਾ ਕੌਣ ਕਿੰਨ੍ਹੇ ਕੁ ਪਾਣੀ ‘ਚ – ਬੱਬੂ ਮਾਨ , ਦੇਖੋ ਵੀਡੀਓ

ਜੇਕਰ ਦੇਖਿਆ ਜਾਵੇ ਤਾਂ ਹੁਣ ਬੱਬੂ ਮਾਨ ਦਾ ਹੇਅਰ ਸਟਾਈਲ ਵੀ ਵੱਖਰਾ ਹੈ ਪਰ ਮੋਲ ਗਾਣੇ ਦੀ ਵੀਡੀਓ 'ਚ ਵਾਲ ਛੋਟੇ ਨੇ ਜਿਸ ਤੋਂ ਦਰਸ਼ਕ ਅੰਦਾਜ਼ਾ ਲਗਾ ਰਹੇ ਨੇ ਕਿ ਸ਼ਾਇਦ ਵੀਡੀਓ ਕਾਫੀ ਸਮਾਂ ਪਹਿਲਾਂ ਸ਼ੂਟ ਕੀਤਾ ਗਿਆ ਹੈ। ਦੱਸ ਦਈਏ ਯੂ ਟਿਊਬ 'ਤੇ ਗਾਣੇ ਨੂੰ 13 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਤੇ 57 ਹਜ਼ਾਰ ਦੇ ਕਰੀਬ ਲਾਈਕਜ਼ ਮਿਲ ਚੁੱਕੇ ਹਨ

https://www.youtube.com/watch?v=5ylqRv-KiYQ
ਮੋਲ ਗਾਣੇ ਦੇ ਬੋਲ ਹਮੇਸ਼ਾ ਦੀ ਤਰਾਂ ਬੱਬੂ ਮਾਨ ਨੇ ਖੁਦ ਲਿਖੇ ਹਨ। ਉੱਥੇ ਹੀ ਮਿਊਜ਼ਿਕ ਵੀ ਬੱਬੂ ਮਾਨ ਦਾ ਹੀ ਹੈ। ਇਹ ਮੋਲ ਗਾਣਾਂ ਬੱਬੂ ਮਾਨ ਦੀ ਐਲਬਮ 'ਇੱਕ ਸੀ ਪਾਗਲ' 'ਚ ਹੀ ਰਿਲੀਜ਼ ਕੀਤਾ ਗਿਆ ਹੈ। ਗਾਣੇ ਦਾ ਖੂਬਸੂਰਤ ਵੀਡੀਓ ਨਿਰਦੇਸ਼ਕ ਹਰਮੀਤ ਗਿੱਲ ਦੀ ਦੇਖ ਰੇਖ ਹੇਠ ਬਣਾਇਆ ਗਿਆ ਹੈ। ਬੱਬੂ ਮਾਨ ਦਾ ਇਸ ਤੋਂ ਪਹਿਲਾਂ ਨਵੇਂ ਸਾਲ 'ਤੇ ਆਏ 'ਚੰਡੀਗੜ੍ਹ' ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਖ਼ਾਸਾ ਪਿਆਰ ਮਿਲਿਆ ਹੈ।

You may also like