ਹੁਣ ਕਰਨ ਔਜਲਾ ਕਿਸ ਨਾਲ ਕਰਨ ਜਾ ਰਹੇ ਨੇ 'ਹਿਸਾਬ'

written by Aaseen Khan | July 16, 2019

ਗਾਇਕੀ 'ਚ ਵੱਡਾ ਨਾਮਣਾ ਖੱਟ ਚੁੱਕੇ ਗੀਤਕਾਰ ਅਤੇ ਗਾਇਕ ਕਰਨ ਔਜਲਾ ਹੁਣ ਜਲਦ 'ਹਿਸਾਬ' ਕਰਨ ਜਾ ਰਹੇ ਹਨ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਉਹਨਾਂ ਦੇ ਨਵੇਂ ਗੀਤ ਹਿਸਾਬ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਗੀਤਾਂ ਦੀ ਮਸ਼ੀਨ ਨਾਮ ਨਾਲ ਜਾਣੇ ਜਾਂਦੇ ਕਰਨ ਔਜਲਾ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਇਸ ਨਵੇਂ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ 18 ਜੁਲਾਈ ਨੂੰ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਇਸ ਗੀਤ ਦਾ ਸੰਗੀਤ ਜੇ ਟਰੈਕ ਦਾ ਹੈ ਜਦੋਂ ਕਿ ਲਿਖਿਆ ਅਤੇ ਗਾਇਆ ਕਰਨ ਔਜਲਾ ਨੇ ਖੁਦ ਹੈ।

ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਛੋਟੀ ਉਮਰ 'ਚ ਹੀ ਲਿਖਣ ਦਾ ਸ਼ੌਂਕ ਰੱਖਣ ਵਾਲੇ ਕਰਨ ਔਜਲਾ ਪੜ੍ਹਾਈ ਲਈ ਕੈਨੇਡਾ ਚਲੇ ਗਏ ਸਨ ਅਤੇ ਉੱਥੋਂ ਹੀ ਉਹਨਾਂ ਨੇ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹਨ। ਹੋਰ ਵੇਖੋ : ਰਾਜ ਰਣਜੋਧ ਦਾ ਲਿਖਿਆ ਗੋਲਡੀ ਤੇ ਸ਼ਿੱਪਰਾ ਗੋਇਲ ਦੀ ਅਵਾਜ਼ 'ਚ ਆ ਰਿਹਾ ਹੈ 'ਸਿੰਘਮ' ਦਾ ਪਹਿਲਾ ਗੀਤ ਕਰਨ ਔਜਲਾ ਬਹੁਤ ਸਾਰੇ ਹਿੱਟ ਗੀਤਾਂ ਨੂੰ ਅਵਾਜ਼ ਦੇ ਚੁੱਕੇ ਹਨ ਅਤੇ ਕਈ ਪੰਜਾਬੀ ਗਾਇਕ ਉਹਨਾਂ ਦੇ ਲਿਖੇ ਗੀਤ ਗਾ ਚੁੱਕੇ ਹਨ ਜਿੰਨ੍ਹਾਂ ‘ਚ ਦੀਪ ਜੰਡੂ, ਜੱਸੀ ਗਿੱਲ, ਅਤੇ ਦਿਲਪ੍ਰੀਤ ਢਿੱਲੋਂ ਵਰਗੇ ਨਾਮ ਸ਼ਾਮਿਲ ਹਨ। ਉਹਨਾਂ ਦੇ ਆਪਣੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਨੋ ਨੀਡ, ਰਿਮ V/S ਝਾਂਜਰ, ਡੌਂਟ ਵਰੀ, ਫੈਕਟਸ ਅਤੇ ਇਸ ਤੋਂ ਇਲਾਵਾ ਅਨੇਕਾਂ ਗੀਤਾਂ ‘ਚ ਫ਼ੀਚਰ ਕਰ ਚੁੱਕੇ ਹਨ।

0 Comments
0

You may also like