ਵਿਸਾਖੀ ਵਾਲੇ ਦਿਨ ਕਰਣ ਔਜਲਾ ਆਪਣੀ ਮਾਂ ਦੀ ਤਸਵੀਰ ਕੀਤੀ ਸਾਂਝੀ

written by Rupinder Kaler | April 13, 2021

ਗਾਇਕ ਕਰਣ ਔਜਲਾ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਹਮੇਸ਼ਾ ਸ਼ੇਅਰ ਕਰਦੇ ਰਹਿੰਦੇ ਹਨ । ਵਿਸਾਖੀ ਵਾਲੇ ਦਿਨ ਵੀ ਵੀ ਉਹਨਾਂ ਨੇ ਆਪਣੇ ਮਾਤਾ ਦੀ ਤਸਵੀਰ ਸਾਂਝੀ ਕਰਕੇ ਬਚਪਨ ਦੀ ਕੌੜੀ ਯਾਦ ਸਾਂਝੀ ਕੀਤੀ ਹੈ ।

Karan Aujla Image Source: Instagram
ਹੋਰ ਪੜ੍ਹੋ : ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਦਾ ਹੋਣ ਜਾ ਰਿਹਾ ਵਿਆਹ
inside image of karan aujla with family Image Source: Instagram
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਣ ਔਜਲਾ ਨੇ ਲਿਖਿਆ ਹੈ ‘ਮੇਰੀ ਜ਼ਿੰਦਗੀ ਵਿੱਚ ਤਿਉਹਾਰ ਵੀ ਅਜ਼ੀਬ ਤਰੀਕੇ ਨਾਲ ਆਉਂਦੇ ਹਨ …ਦੀਵਾਲੀ ਨੇੜੇ ਪਿਓ ਤੁਰ ਗਿਆ, ਵਿਸਾਖੀ ਵੇਲੇ ਮਾਂ’ । ਕਰਣ ਔਜਲਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਉਹਨਾਂ ਦੀ ਮਾਂ ਨੂੰ ਦੁਨੀਆ ਤੋਂ ਗਏ ਹੋਏ 10 ਸਾਲ ਹੋ ਗਏ ਹਨ ।
Image Source: Instagram
ਕਰਣ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸਾਂਝੀ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਰਣ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦਿੱਤਾ ਸੀ ।    

0 Comments
0

You may also like