ਕਰਣ ਔਜਲਾ ਨਵੇਂ ਅੰਦਾਜ਼ ‘ਚ ਆਉਣਗੇ ਨਜ਼ਰ, ਸ਼ੇਖਾਂ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਕਰਨਗੇ ਬਿਆਨ

written by Shaminder | March 20, 2020

ਕਰਣ ਔਜਲਾ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਆਪਣੀ ਮੌਜੂਦਗੀ ਦਰਜ ਕਰਵਾਉਣਗੇ।ਪਰ ਇਸ ਵਾਰ ਉਨ੍ਹਾਂ ਦਾ ਅੰਦਾਜ਼ ਬਿਲਕੁਲ ਹਟ ਕੇ ਹੋਵੇਗਾ। ਜੀ ਹਾਂ ਅਤੇ ਇਸ ਗਾਣੇ ‘ਚ ਉਹ ਸ਼ੇਖਾਂ ਵਾਲੇ ਲੁੱਕ ‘ਚ ਨਜ਼ਰ ਆਉਣਗੇ। ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਨੇ ਅਤੇ ਕੰਪੋਜ਼ ਵੀ ਖੁਦ ਹੀ ਕੀਤਾ ਹੈ ।ਗੀਤ ਦੀ ਡਾਇਰੈਕਸ਼ਨ ਰੂਪਨ ਬੱਲ ਵੱਲੋਂ ਕੀਤੀ ਗਈ ਹੈ ਅਤੇ ਮਿਊਜ਼ਿਕ ਮੰਨਾ ਨੇ ਦਿੱਤਾ ਹੈ । ਹੋਰ ਵੇਖੋ:ਕਰਣ ਔਜਲਾ ਨੇ ਇਸ ਤਰ੍ਹਾਂ ਆਪਣੇ ਪਿਤਾ ਨੂੰ ਕੀਤਾ ਯਾਦ, ਆਪਣੇ ਪਾਲਣਹਾਰ ਦਾ ਕੀਤਾ ਸ਼ੁਕਰੀਆ https://www.instagram.com/p/B98GVYyHEW2/ ਫ਼ਿਲਹਾਲ ਇਸ ਗੀਤ ਦਾ ਹਾਲੇ ਪੋਸਟਰ ਹੀ ਸਾਹਮਣੇ ਆਇਆ ਹੈ । ਇਹ ਗੀਤ ਕਦੋਂ ਰਿਲੀਜ਼ ਕੀਤਾ ਜਾਵੇਗਾ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ । ਇਸ ਗੀਤ ‘ਚ ਕੀ ਖ਼ਾਸ ਹੋਵੇਗਾ ਇਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਕਰਣ ਔਜਲਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਗੀਤ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ । https://www.instagram.com/p/B95tgOfn923/ ਕਰਣ ਔਜਲਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਅਕਸਰ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ । ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਉਹ ਗੀਤ ਕੱਢ ਰਹੇ ਹਨ ਅਤੇ ਦੀਪ ਜੰਡੂ ਦੇ ਨਾਲ ਉਨ੍ਹਾਂ ਦੀ ਜੁਗਲਬੰਦੀ ਨੂੰ ਕਾਫੀ ਸਰਾਹਿਆ ਜਾਂਦਾ ਹੈ ।  

0 Comments
0

You may also like